ਟੋਰਾਂਟੋ/ ਬਿਊਰੋ ਨਿਊਜ਼
ਫੈਡਰਲ ਲਿਬਰਲ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਹਾਊਸਿੰਗ ਨੂੰ ਕੈਨੇਡੀਅਨ ਕਾਨੂੰਨਾਂ ਅਨੁਸਾਰ ਫੰਡਾਮੈਂਟਲ ਮਨੁੱਖੀ ਅਧਿਕਾਰ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ। ਇਸ ਸਬੰਧ ‘ਚ ਇਕ ਰਾਸ਼ਟਰੀ ਹਾਊਸਿੰਗ ਰਣਨੀਤੀ ਨੂੰ ਤਿਆਰ ਕਰਨਾ ਚਾਹੀਦਾ ਹੈ। ਇਹ ਗੱਲ ਐਡਵੋਕੇਟਸ ਫਾਰ ਏਫ੍ਰੋਡੇਬਲ ਹਾਊਸਿੰਗ ਨੇ ਆਖੀ ਹੈ।
ਕੈਨੇਡੀਅਨ ਅਲਾਇੰਸ ਟੂ ਐਂਡ ਹੋਮਲੈੱਸਨੈੱਸ ਦੇ ਪ੍ਰਧਾਨ ਟਿਮ ਰਿਚਟਨਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਐਲਾਨ ਅਤੇ ਕਾਨੂੰਨ ਤੋਂ ਬਗ਼ੈਰ ਬੇਘਰ ਲੋਕਾਂ ਨੂੰ ਘਰ ਦੇਣ ਦਾ ਉਦੇਸ਼ ਪੂਰਾ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਘਰ ਦਾ ਅਧਿਕਾਰ ਦੇਣ ਦੀ ਗੱਲ ਆਖੀ ਸੀ ਪਰ ਆਪਣੇ ਇਸ ਵਾਅਦੇ ‘ਤੇ ਉਹ ਪੂਰਾ ਨਹੀਂ ਉਤਰੀ। ਇਸ ਨੂੰ ਕਾਨੂੰਨ ਬਣਾਉਣ ਦੀ ਲੋੜ ਹੈ।
ਓਟਾਵਾ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਖੁੱਲ੍ਹਾ ਪੱਤਰ ਵੀ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਆਖਿਆ ਗਿਆ ਹੈ। ਇਸ ਪੱਤਰ ‘ਤੇ 170 ਤੋਂ ਵਧੇਰੇ ਪ੍ਰਮੁੱਖ ਕੈਨੇਡੀਅਨਾਂ ਅਤੇ ਜਥੇਬੰਦੀਆਂ ਦੇ ਦਸਤਖ਼ਤ ਕੀਤੇ ਹਨ।
ਉਨ੍ਹਾਂ ਨੇ ਆਖਿਆ ਕਿ ਸਰਕਾਰ ਨੂੰ ਸੰਸਦ ‘ਚ ਹਾਊਸਿੰਗ ‘ਤੇ ਕਾਨੂੰਨ ਲਿਆਉਣ ਸਬੰਧੀ ਮਾਮਲੇ ‘ਤੇ ਇਕ ਰਿਪੋਰਟ ਅਤੇ ਸੰਭਾਵੀ ਉਦੇਸ਼ਾਂ ਬਾਰੇ ਵੀ ਦੱਸਣਾ ਚਾਹੀਦਾ ਹੈ। ਵਾਅਦੇ ਅਨੁਸਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਸਸਤੇ ਹਾਊਸਿੰਗ ਯੂਨਿਟਾਂ ਨੂੰ ਬਣਾਉਣਾ ਚਾਹੀਦਾ ਹੈ ਅਤੇ 3 ਹਜ਼ਾਰ ਹਾਊਸਿੰਗ ਯੂਨਿਟਾਂ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ।
ਕੰਪੇਨ 20 ਹਜ਼ਾਰ ਦੀ ਅਨੀਤਾ ਖੰਨਾ ਨੇ ਕਿਹਾ ਕਿ ਕੈਨੇਡਾ ‘ਚ ਹਰ ਸਾਲ 2 ਲੱਖ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬੇਘਰ ਮੰਨਿਆ ਜਾਂਦਾ ਹੈ ਅਤੇ ਲਗਭਗ 17 ਲੱਖ ਲੋਕ ਅਸੁਰੱਖਿਅਤ ਅਤੇ ਅਨਸੁਟੇਬਲ ਘਰਾਂ ‘ਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਕੋਲ ਬਿਹਤਰ ਬਦਲ ਨਹੀਂ ਹੈ। ਇਹ ਅੰਕੜੇ ਕਾਫ਼ੀ ਸ਼ਰਮਨਾਕ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …