Breaking News
Home / ਕੈਨੇਡਾ / ਬਰੈਂਪਟਨ ਨੂੰ ਇਕ ਸੰਪੂਰਨ ਅਤੇ ਉਤੇਜਿਤ ਕਮਿਊਨਿਟੀ ਬਣਾਉਣ ਵੱਲ ਕਦਮ : ਵਿੱਕ ਢਿੱਲੋਂ

ਬਰੈਂਪਟਨ ਨੂੰ ਇਕ ਸੰਪੂਰਨ ਅਤੇ ਉਤੇਜਿਤ ਕਮਿਊਨਿਟੀ ਬਣਾਉਣ ਵੱਲ ਕਦਮ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਜ਼ਮੀਨ ਦੀ ਵਰਤੋਂ ਵਿੱਚ ਦੋ ਵੱਡੇ ਬਦਲਾਅ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਨਗਰ ਪਾਲਿਕਾ ਅਤੇ ਨਾਗਰਿਕਾਂ ਲਈ ਵਾਤਾਵਰਨ ਦੀ ਸੁਰੱਖਿਆ ਵਧਾਈ ਜਾਵੇ ਅਤੇ ਆਉਂਦੀ ਪੀੜ੍ਹੀ ਲਈ ਬਹਿਤਰ ਜੀਣ ਯੋਗ ਬਣਾਇਆ ਜਾਵੇ।
28 ਜੂਨ, 2017 ਨੂੰ ਓਨਟਾਰੀਓ ਦੇ ਮਿਊਂਸੀਪਲ ਅਫੇੲਰਸ ਮੰਤਰੀ, ਬਿਲ ਮੋੳਰੌ ਨੇ ਬਰੈਂਪਟਨ ਡਾਊਨ ਟਾਊਨ ਵਿਖੇ ਓਨਟਾਰੀਓ ਮਿਊਂਸਪਲ ਬੋਰਡ ਦੇ ਪ੍ਰਸਤਾਵਿਤ ਬਦਲਾਅ ਅਤੇ ਚਾਰ ਵੱਡੇ ਜ਼ਮੀਨ ਵਰਤੋਂ ਪਲਾਨ ਬਾਰੇ ਵੇਰਵਾ ਦਿੱਤਾ ਜਿਸ ਨਾਲ ਗ੍ਰੇਟਰ ਗੋਲਡਨ ਹੋਰਸਸ਼ੂ ਵਿਚ ਵਿਕਾਸ ਹੋਵੇਗਾ।
ਸਰਕਾਰ ਨੇ ਹਾਲ ਹੀ ਵਿਚ ਇਕ ਅਜਿਹੇ ਕਾਨੂੰਨ ਦੀ ਪੇਸ਼ਕਸ਼ ਕੀਤੀ ਜਿਸ ਨਾਲ ਸੂਬੇ ਦੇ ਜਮੀਨੀ ਵਰਤੋਂ ਦੀ ਪਲਾਨਿੰਗ ਅਪੀਲ ਸਿਸਟਮ ਵਿਚ ਸਿਰੇ ਤੋਂ ਬਦਲਾਅ ਕੀਤਾ ਜਾਵੇਗਾ। ਇਸ ਬਿੱਲ ਦਾ ਨਾਮ ਹੈ, ਬਿਲਡਿੰਗ ਬੇਟਰ ਕਮਿਊਨਿਟੀਜ਼ ਐਂਡ ਕਨਜ਼ਰਵਿੰਗ ਵਾਟਰਸ਼ੇਡਸ ਐਕਟ। ਇਹ ਬਿਲ ਜੇਕਰ ਵਿਧਾਨ ਸਭਾ ਵਿਚ ਪਾਸ ਹੋ ਜਾਂਦਾ ਹੈ ਤਾਂ ਪਲਾਨਿੰਗ ਐਕਟ ਵਿਚ ਜ਼ਰੂਰੀ ਬਦਲਾਅ ਲਿਆ ਕੇ ਜਮੀਨ ਵਰਤੋਂ ਵਿਚ ਲੋੜਵੰਦ ਸੁਧਾਰ ਲਿਆਵੇਗਾ। ਇਸ ਐਕਟ ਤਹਿਤ ਓਨਟਾਰੀਓ ਮਿਊਂਸਪਲ ਬੋਰਡ ਦੀ ਬਜਾਏ ਲੋਕਲ ਪਲਾਨਿੰਗ ਅਪੀਲ ਟ੍ਰਿਬਿਊਨਲ ਨੂੰ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਦੀ ਹਿਇਰਿੰਗ ਦੀ ਤੇਜ਼ੀ ਅਤੇ ਨਿਰਪੱਖ ਤੌਰ ‘ਤੇ ਸੁਣਵਾਈ ਹੋਵੇ।  ਇਹਨਾਂ ਬਦਲਾਅ ਨਾਲ ਇਕ ਲੋਕਲ ਪਲਾਨਿੰਗ ਅਪੀਲ ਸੱਪੋਰਟ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਏਜੰਸੀ ਦੁਆਰਾ ਨਾਗਰਿਕਾਂ ਨੂੰ ਜਮੀਨ ਵਰਤੋਂ ਪਲਾਨਿੰਗ ਅਪੀਲ  ਪ੍ਰਕਿਰਿਆ ਦੀ ਮੁਫ਼ਤ ਸੂਚਨਾ ਅਤੇ ਸਹਿਯੋਗ ਦਿੱਤਾ ਜਾਵੇਗਾ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਕਿ, ”ਡਾਊਨ ਟਾਊਨ ਬਰੈਂਪਟਨ ਅਰਬਨ ਵਿਕਾਸ ਦਾ ਮੁੱਖ ਕੇਂਦਰ ਹੈ। ਇਹ ਬਦਲਾਅ ਸਾਡੇ ਭਾਈਚਾਰੇ ਨੂੰ ਪ੍ਰਗਤੀ ਪ੍ਰਦਾਨ ਕਰਨਗੇ ਅਤੇ ਹਰ ਪ੍ਰਕਾਰ ਦੇ ਪਰਿਵਾਰ ਨੂੰ ਬਿਹਤਰ ਰਿਹਾਇਸ਼ੀ ਵਿਕਲਪ ਵੀ ਪ੍ਰਦਾਨ ਕਰਨਗੇ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …