Breaking News
Home / Uncategorized / ਸੋਨੀਆ ਸਿੱਧੂ ਨੇ ਕੈਨੇਡਾ ਦੀ ‘ਫ਼ੂਡ ਗਾਈਡ ਐਂਡ ਹੈਲਥੀ ਈਟਿੰਗ’ ਲਈ ਕੀਤਾ ਵਿਚਾਰ-ਵਟਾਂਦਰਾ

ਸੋਨੀਆ ਸਿੱਧੂ ਨੇ ਕੈਨੇਡਾ ਦੀ ‘ਫ਼ੂਡ ਗਾਈਡ ਐਂਡ ਹੈਲਥੀ ਈਟਿੰਗ’ ਲਈ ਕੀਤਾ ਵਿਚਾਰ-ਵਟਾਂਦਰਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ‘ਫ਼ੂਡ ਗਾਈਡ’ ਵਿਚ ਸੋਧ ਕਰਨ ਅਤੇ ਡਾਇਬੇਟੀਜ਼ ਦੇ ਮੱਦੇ ਨਜ਼ਰ ਇਸ ਨੂੰ ਕੈਨੇਡੀਅਨਾਂ ਲਈ ਪੌਸ਼ਟਿਕ ਖ਼ੁਰਾਕ ਦਾ ਹਿੱਸਾ ਬਨਾਉਣ ਲਈ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਪਹਿਲਾ ਵਿਚਾਰ-ਵਟਾਂਦਰਾ ਕੀਤਾ। ਇਹ ਮੀਟਿੰਗ ਸ਼ੈਰੀਡਨ ਕਾਲਜ ਵਿਚ ਬੀਤੇ ਵੀਰਵਾਰ 29 ਜੂਨ ਨੂੰ ਹੋਈ ਜਿਸ ਵਿਚ ਕਈ ਸੰਸਥਾਵਾਂ ਦੇ ਮੈਂਬਰਾਂ ਅਤੇ ਸਟੇਕ ਹੋਲਡਰਾਂ ਨੇ ਭਾਗ ਲਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਸੋਨੀਆ ਸਿੱਧੂ ‘ਆਲ ਪਾਰਟੀ ਡਾਇਬੇਟੀਜ਼ ਕਾਕੱਸ’ ਦੀ ਚੇਅਰ ਪਰਸਨ ਹੈ ਜੋ ਕਿ ਡਾਇਬੇਟੀਜ਼ ਸਬੰਧੀ ਕਮਿਊਨਿਟੀ ਮੈਂਬਰਾਂ ਨਾਲ ਪੌਸ਼ਟਿਕ ਖ਼ੁਰਾਕ ਅਤੇ ਡਾਇਬੇਟੀਜ਼ ਸਬੰਧੀ ਵਿਚਾਰ ਕਰਕੇ ‘ਹੈਲਥ ਕੈਨੇਡਾ’ ਦੇ ਅਧਿਐੱਨ ਵਿਚ ਯੋਗਦਾਨ ਪਾਉਂਦੀ ਹੈ। ਇਸ ਕਾਕੱਸ ਦਾ ਮੰਤਵ ਡਾਇਬੇਟੀਜ਼ ਨਾਲ ਸਬੰਧਿਤ ਫ਼ੈੱਡਰਲ ਪਬਲਿਕ ਪਾਲਸੀਆਂ ਦੀ ਛਾਣਬੀਣ ਕਰਨਾ ਅਤੇ ਇਨ੍ਹਾਂ ਅੱਗੇ ਵਧਾਉਣਾ ਹੈ।
ਸੋਨੀਆ ਸਿੱਧੂ ਨੇ ਕਿਹਾ ਕਿ ਇਸ ਕਾਕੱਸ ਦਾ ਮਕਸਦ ਸਿਹਤ ਮੰਤਰੀ ਜੇਨ ਫ਼ਿਲਪੌਟ ਨੂੰ ਫ਼ੀਡਬੈਕ ਦੇਣਾ ਹੈ ਅਤੇ ਇਸ ਦੀ ਚੇਅਰ ਪਰਸਨ ਹੁੰਦਿਆਂ ਹੋਇਆਂ ਉਹ ਸਿਹਤ ਮੰਤਰੀ ਨੂੰ ਇਸ ਸਬੰਧੀ ਵਿਸਤ੍ਰਿਤ ਰੀਪੋਰਟ ਦੇ ਕੇ ਪੂਰਾ ਤਾਲਮੇਲ ਰੱਖ ਰਹੇ ਹਨ।
ਇਸ ਵਿਚਾਰ-ਵਟਾਂਦਰੇ ਵਿਚ ਇਕ ਦਰਜਨ ਦੇ ਕਰੀਬ ਸੰਸਥਾਵਾਂ ਤੇ ਸਟੇਕ ਹੋਲਡਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਸੇਂਟ ਮਾਈਕਲ ਹਸਪਤਾਲ, ਪੀਲ ਕਰੌਨਿਕ ਡੀਜ਼ੀਜ਼ ਪ੍ਰੀਵੈੱਨਸ਼ਨ, ਵਿਲੀਅਮ ਔਸਲਰ ਹੈੱਲਥ ਸਿਸਟਮ, ਮੈੱਡਟ੍ਰੌਨਿਕ, ਡਫ਼ਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ, ਇਬੇਟੀਜ਼ ਕੈਨੇਡਾ, ਆਦਿ ਦੇ ਨੁਮਾਇੰਦੇ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ,”ਗ਼ੈਰ-ਸਿਹਤਮੰਦ ਖਾਣਾ ਮੋਟਾਪੇ ਅਤੇ ਡਾਇਬੇਟੀਜ਼ ਟਾਈਪ-2 ਵਰਗੀ ਘਾਤਕ ਬੀਮਾਰੀ ਲਈ ਜ਼ਿੰਮੇਂਵਾਰ ਹੈ। ਸਾਨੂੰ ਇਸ ਦੇ ਬਾਰੇ ਵਧੇਰੇ ਸਮਝਣ ਅਤੇ ਪੌਸ਼ਟਿਕ ਖਾਣੇ ਦੀ ਚੋਣ ਕਰਕੇ ਇਸ ਦੇ ਮਾੜੇ ਅਸਰ ਨੂੰ ਘਟਾਉਣ ਦੀ ਲੋੜ ਹੈ। ਸਾਡੇ ਵੱਲੋਂ ਕੀਤਾ ਗਿਆ ਇਹ ਵਿਚਾਰ-ਵਟਾਂਦਰਾ ਇਸ ਸਬੰਧੀ ਲਿਆ ਗਿਆ ਇਕ ਉਸਾਰੂ ਕਦਮ ਹੈ।” ਡਾਇਬੇਟੀਜ਼ ਨੂੰ ਮੁੱਖ ਰੱਖਦਿਆਂ ਕੈਨੇਡਾ ਦੀ ‘ਫ਼ੂਡ ਗਾਈਡ’ ਵਿਚ ਸੋਧ ਕਰਨ ਲਈ ਇਸ ਲੜੀ ਦੀ ਇਹ ਪਹਿਲੀ ਮਿਿਟੰਗ ਸੀ।

Check Also

ਸੜਕੀ ਪ੍ਰਾਜੈਕਟ ਦੇ ਮਾਮਲੇ ਵਿਚ ਸੀਐਮ ਮਾਨ ਨੇ ਕਿਸਾਨਾਂ ਨੂੰ ਸੱਦਿਆਂ

ਰਾਜਪਾਲ ਨੇ ਕੇਂਦਰੀ ਪ੍ਰਾਜੈਕਟਾਂ ਨੂੰ ਲੈ ਕੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : …