-14.4 C
Toronto
Friday, January 30, 2026
spot_img
HomeUncategorizedਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ 24-26 ਨਵੰਬਰ ਨੂੰ ਮਨਾਇਆ ਜਾਵੇਗਾ

ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ 24-26 ਨਵੰਬਰ ਨੂੰ ਮਨਾਇਆ ਜਾਵੇਗਾ

logo-2-1-300x105-3-300x105ਬਰੈਂਪਟਨ/ਡਾ. ਝੰਡ
ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ 24-26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰ. ਸੰਜੀਵ ਧਵਨ ਹੁਰਾਂ ਨੇ ਦੱਸਿਆ ਕਿ 24 ਨਵੰਬਰ ਦਿਨ ਵੀਰਵਾਰ ਨੂੰ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ  ਕੀਤਾ ਜਾਵੇਗਾ ਜਿਸ ਦਾ ਭੋਗ 26 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਪਾਇਆ ਜਾਵੇਗਾ।
ਇਸ ਦੌਰਾਨ 24 ਅਤੇ 25 ਤਰੀਕ ਨੂੰ ਦੋਵੇਂ ਦਿਨ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਵਰਕਸ਼ਾਪਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਸਕੂਲ ਦੇ ਅਧਿਆਪਕ ਅਤੇ ਹੋਰ ਰੀਸੋਰਸ ਪਰਸਨਜ਼ ਬੱਚਿਆਂ ਨੂੰ ਗੁਰੂ ਜੀ ਦੇ ਜੀਵਨ, ਉਨ੍ਹਾਂ ਦੁਆਰਾ ਰਚੀ ਗਈ ਬਾਣੀ ਅਤੇ ਹਿੰਦੂ ਧਰਮ ਦੀ ਰਾਖੀ ਲਈ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣਗੇ। ਸ਼ਨੀਵਾਰ 26 ਨਵੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਸਕੂਲ ਦੇ ਬੱਚੇ ਹਾਰਮੋਨੀਅਮ ਅਤੇ ਜੋੜੀ ਨਾਲ ਗੁਰਬਾਣੀ ਦਾ ਕੀਰਤਨ ਕਰਨਗੇ ਅਤੇ ਮਹਿਮਾਨ ਬੁਲਾਰੇ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਗ਼ਮ ਦੇ ਅਖ਼ੀਰ ਵਿੱਚ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਲੰਗਰ ਛਕਾਇਆ ਜਾਏਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਕੂਲ ਦੇ ਫ਼ੋਨ ਨੰਬਰ 905-80-4500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ’ ਨਾਟਕ 4 ਦਸੰਬਰ ਨੂੰ
ਬਰੈਂਪਟਨ : ‘ਉਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਵੱਲੋਂ 4 ਦਸੰਬਰ ਦੀ ਸ਼ਾਮ ਨੂੰ ਪੰਜਾਬੀ ਦਾ ਸ਼ਾਨਦਾਰ ਇਤਿਹਾਸਕ ਨਾਟਕ ‘ਹਿੰਦ ਦੀ ਚਾਦਰ ਗੁਰੁ ਤੇਗ ਬਹਾਦਰ’ ਬਰੈਂਪਟਨ ਦੇ ਚਿੰਗਕੂਜੀ ਸੈਕੰਡਰੀ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ। ਨਾਟਕਕਾਰ ਡਾ. ਹਾਰਚਰਨ ਸਿੰਘ ਦਾ ਲਿਖਿਆ ਇਹ ਨਾਟਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਕਹਾਣੀ ਪੇਸ਼ ਕਰਦਾ ਹੈ। ਇਸ ਨਾਟਕ ਦੇ ਗੀਤ ਕੁਲਵਿੰਦਰ ਖਹਿਰਾ ਦੇ ਲਿਖੇ ਹਨ ਜਿਨ੍ਹਾਂ ਨੂੰ ਆਵਾਜ਼ ਰਾਜ ਘੁੰਮਣ ਨੇ ਦਿੱਤੀ ਹੈ। ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਹੋਣ ਜਾ ਰਹੇ ਇਸ ਨਾਟਕ ਵਿੱਚ ਸੁਰਜੀਤ ਢੀਂਡਸਾ, ਲਿਵਲੀਨ ਸਿੰਘ, ਜੋਗਿੰਦਰ ਸੰਘੇੜਾ, ਜੇਅ ਸਿੰਘ, ਜੈਗ ਧਾਲੀਵਾਲ਼, ਜਸਪਾਲ ਢਿੱਲੋਂ, ਵਿਵੇਕ ਕੋਹਲੀ,ਰਾਜਿੰਦਰ ਬੋਇਲ, ਪਰਮਜੀਤ ਦਿਓਲ, ਕਰਮਜੀਤ ਗਿੱਲ, ਹਰਪਰੀਤ ਢਿੱਲੋਂ,ਰਮਣੀਕ ਸਿੰਘ, ਅਤੇ ਜੋਬਨ ਦਿਓਲ ਅਦਾਕਾਰੀ ਕਰ ਰਹੇ ਨੇ। ਚਿੰਗਕੂਜੀ ਸੈਕੰਡਰੀ ਸਕੂਲ 1370 ਵਿਲੀਅਮਜ ਪਾਰਕ ਵੇਅ, ਬਰੈਂਪਟਨ ‘ਤੇ ਸਥਿਤ ਹੈ ਅਤੇ ਇਹ ਸ਼ੋਅ ਠੀਕ 4.00 ਵਜੇ ਸ਼ੁਰੂ ਹੋ ਜਾਵੇਗਾ। ਵਧੇਰੇ ਜਾਣਕਾਰੀ ਲਈ ਰਾਜ ਘੁੰਮਣ(647-457-1320), ਜਸਪਾਲ ਢਿੱਲੋਂ (416-564-9290), ਜਾਂ ਸੁਰਜੀਤ ਢੀਂਡਸਾ (416-648-1222) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

POPULAR POSTS