Breaking News
Home / Uncategorized / ਪੰਜਾਬ ਵਿਚ ਸਾਈਕਲ ਤੱਕ ਨਹੀਂ ਚਲਾਇਆ, ਜਿੱਦ ਕਰਕੇ ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਸਿੱਖ ਟਰੱਕ ਡਰਾਈਵਰ

ਪੰਜਾਬ ਵਿਚ ਸਾਈਕਲ ਤੱਕ ਨਹੀਂ ਚਲਾਇਆ, ਜਿੱਦ ਕਰਕੇ ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਸਿੱਖ ਟਰੱਕ ਡਰਾਈਵਰ

ਵਿਆਹ ਤੋਂ ਬਾਅਦ ਪਤੀ ਨਾਲ ਕੈਨੇਡਾ ਜਾ ਕੇ ਪੰਜਾਬ ਦੀ ਬੇਟੀ ਨੇ ਬਣਾਇਆ ਰਿਕਾਰਡ
ਟੋਰਾਂਟੋ : ‘ਕੈਨੇਡਾ ਵਿਚ ਗੋਰਿਆਂ ਨੂੰ ਟਰੱਕ ਚਲਾਉਂਦੇ ਦੇਖਿਆ ਤਾਂ ਮੇਰੇ ਮਨ ਵਿਚ ਟਰੱਕ ਡਰਾਈਵਰ ਬਣਨ ਦਾ ਸੁਪਨਾ ਜਾਗਿਆ। ਪਤੀ ਪਹਿਲਾਂ ਤੋਂ ਹੀ ਟਰੱਕ ਡਰਾਈਵਰ ਸਨ ਤਾਂ ਮੈਂ ਵੀ ਟ੍ਰੇਨਿੰਗ ਲਈ ਅਤੇ ਹੈਵੀ ਵਹੀਕਲ ਲਾਇਸੈਂਸ ਲੈ ਕੇ ਹੁਣ ਕੈਨੇਡਾ ਅਤੇ ਅਮਰੀਕਾ ਦੀਆਂ ਸੜਕਾਂ ‘ਤੇ ਟਰੱਕ ਦੌੜਾਉਂਦੀ ਹਾਂ।’ ਕੈਨੇਡਾ ਵਿਚ ਪਹਿਲੀ ਮਹਿਲਾ ਸਿੱਖ ਡਰਾਈਵਰ ਰਾਜਵਿੰਦਰ ਕੌਰ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਜਾਣ ਪਛਾਣ ਕਰਵਾਈ। ਅੱਜ ਕੱਲ੍ਹ ਉਹ ਪਤੀ ਨਾਲ 53 ਫੁੱਟ ਲੰਬਾ ਟਰੱਕ ਚਲਾ ਰਹੀ ਹੈ। ਰਾਜਵਿੰਦਰ ਕੌਰ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਨਿਵਾਸੀ ਕਿਸਾਨ ਮਲਕੀਤ ਸਿੰਘ ਦੀ ਬੇਟੀ ਹੈ। ਰਾਜਵਿੰਦਰ ਨੇ ਦੱਸਿਆ ਕਿ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਚ ਗਰੈਜੂਏਸ਼ਨ ਤੋਂ ਬਾਅਦ 1999 ਵਿਚ ਬੋਪਾਰਾਏ ਦੇ ਮਲਕੀਤ ਨਾਲ ਵਿਆਹ ਹੋਇਆ। ਮਲਕੀਤ ਦਾ ਪਰਿਵਾਰ ਵੈਨਕੂਵਰ ਵਿਚ ਹੈ। ਵਿਆਹ ਤੋਂ ਬਾਅਦ ਉਹ ਵੀ ਕੈਨੇਡਾ ਆਈ। ਕੈਨੇਡਾ ਵਿਚ ਗੋਰੀਆਂ ਨੂੰ ਟਰੱਕ ਚਲਾਉਂਦੀਆਂ ਦੇਖਦੀ ਤਾਂ ਡਰਾਈਵਰ ਬਣਨ ਦੀ ਲਾਲਸਾ ਜਾਗੀ। ਪਤੀ ਨੇ ਵੀ ਖੁਸ਼ੀ-ਖੁਸ਼ੀ ਟਰੱਕ ਡਰਾਈਵਰੀ ਸਿੱਖਣ ਅਤੇ ਲਾਇਸੈਂਸ ਲੈਣ ਵਿਚ ਮੱਦਦ ਕੀਤੀ। ਸਾਲ 2002 ਵਿਚ ਇਕੱਲੀ ਟਰੱਕ ਚਲਾਉਣ ਲੱਗੀ। ਰਾਜਵਿੰਦਰ ਦੇ ਦੋ ਬੇਟੇ ਹਨ, ਵੱਡਾ ਜ਼ੋਰਾਵਰ ਸਿੰਘ (17) ਅਤੇ ਛੋਟਾ ਜੁਝਾਰ ਸਿੰਘ (15) ਸਾਲ ਦਾ ਹੈ। ਦੋਵੇਂ ਪੜ੍ਹਾਈ ਕਰ ਰਹੇ ਹਨ।

ਭਤੀਜੀ ਦੇ ਵਿਆਹ ਲਈ ਗਈ ਹੋਈ ਹੈ ਪਿੰਡ ਸਿਧਵਾਂ ਦੋਨਾ
ਰਾਜਵਿੰਦਰ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਸਿੱਧਵਾਂ ਦੋਨਾ (ਕਪੂਰਥਲਾ) ਗਈ ਹੈ। ਭਰਾ ਤੀਰਥ ਸਿੰਘ ਨੇ ਕਿਹਾ ਕਿ ਫਖਰ ਹੈ ਕਿ ਉਨ੍ਹਾਂ ਦੀ ਭੈਣ ਟਰੱਕ ਡਰਾਈਵਰ ਹੈ। ਰਾਜਵਿੰਦਰ ਕੌਰ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਕਠਿਨ ਕੰਮ ਨੂੰ ਦੇਖ ਕੇ ਦਿਲ ਨਾ ਛੋਟਾ ਕਰਨ, ਬਲਕਿ ਪੂਰਾ ਕਰਨ ਦਾ ਪ੍ਰਣ ਕਰਨ। ਉਨ੍ਹਾਂ ਕਿਹਾ ਕਿ ਮੈਂ ਤਾਂ ਪੰਜਾਬ ਵਿਚ ਸਾਈਕਲ ਤੱਕ ਨਹੀ ਚਲਾਇਆ ਸੀ, ਪਰ ਕੈਨੇਡਾ ਵਿਚ ਜ਼ਿੱਦ ਕੀਤੀ ਤਾਂ ਅਜ 53 ਫੁੱਟ ਲੰਬੇ ਟਰੱਕ ਦੇ ਪਹੀਏ ਮੇਰੀ ਮਰਜ਼ੀ ਨਾਲ ਦੌੜਦੇ ਹਨ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …