-12.5 C
Toronto
Thursday, January 29, 2026
spot_img
HomeUncategorizedਆਪਣੇ-ਆਪ ਨੂੰ ਪਹਿਚਾਨਣਾ ਹੀ ਅਸਲੀ ਗਿਆਨ ਹੈ...!

ਆਪਣੇ-ਆਪ ਨੂੰ ਪਹਿਚਾਨਣਾ ਹੀ ਅਸਲੀ ਗਿਆਨ ਹੈ…!

ਡਾ: ਪਰਗਟ ਸਿੰਘ ઑਬੱਗ਼ਾ
ਬੁਨਿਆਦੀ ਤੌਰ ‘ઑਤੇ ਅਸੀਂ ਇਨਸਾਨੀਅਤ ਦੀਆਂ ਸਾਂਝਾਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਸੱਚੇ ਦਿਲੋਂ ਮੁਹੱਬਤਾਂ ਨਾਲ ਪਾਲੀ ઑਸਾਂਝ਼ ਮਨੁੱਖ਼ਤਾ ਨੂੰ ਇਕ-ਦੂਜੇ ਦੇ ਨੇੜੇ ਲੈ ਆਉਂਦੀ ਹੈ, ਜੋ ਰੰਗ, ਨਸਲ, ਜਾਤ-ਪਾਤ, ਦੇਸ਼ਾਂ-ਪ੍ਰਦੇਸ਼ਾਂ ਦੇ ਝਗੜੇ-ਝੇੜੇ ਅਤੇ ਹੱਦਾਂ-ਬੰਨਿਆਂ ਦੀਆਂ ਸਰਹੱਦਾਂ ਨੂੰ ਤੋੜ ਕੇ ਇਲਾਹੀ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ। ઑਸਾਂਝਾਂ਼ ਦਾ ਰਿਸ਼ਤਾ ਉਹੀ ਹੰਢਣਸਾਰ ਹੁੰਦਾ ਹੈ ਜਿਹੜਾ ਦਿਲ-ਜਾਨ ਤੋਂ ਇਕ ਦੂਜੇ ਦਾ ਮਦਦਗ਼ਾਰ ਹੋਵੇ। ਝੂਠੀ ਅਤੇ ਬਨਾਉਟੀ ઑਸਾਂਝ਼ ਦਾ ਰਿਸ਼ਤਾ ਘਾਹ ਵਿਚਲੇ ਸੱਪ ਵਾਂਗ ਹੁੰਦਾ ਹੈ। ਸਭ ਤੋਂ ਵਧੀਆ ਮਨੁੱਖ ਉਹੀ ਹੁੰਦਾ ਹੈ ਜੋ ਅੰਦਰੋਂ-ਬਾਹਰੋਂ ਇਕੋ ਜਿਹਾ ਹੋਵੇ। ਅਜਿਹੇ ਮਨੁੱਖ਼ ਸਭ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਬਨਾਉਟੀ ઑਸਾਂਝਾਂ਼ ਦਾ ਸਭ ਤੋਂ ਖ਼ਤਰਨਾਕ ਦ੍ਰਿਸ਼ ਉਸ ਵੇਲੇ ਦੁੱਖਦਾਈ ਨਜ਼ਰ ਆਉਂਦਾ ਹੈ ਜਦੋਂ ਅਸੀਂ ਦੂਸਰਿਆਂ ਦੀ ਆਲੋਚਨਾ ਕਰਦੇ ਸਮੇਂ ਕਦੇ ਸੰਕੋਚ ਨਹੀਂ ਕਰਦੇ। ਸਿਰਫ਼ ਆਲੋਚਨਾ ਹੀ ਨਹੀਂ ਬਲਕਿ ਦੂਸਰਿਆਂ ਦੇ ਦੋਸ਼ ਉਜਾਗਰ ਕਰਕੇ ਅਸੀਂ ਬੜਾ ਫਖ਼ਰ ਮਹਿਸੂਸ ਕਰਦੇ ਹਾਂ। ਸ਼ਾਇਦ ਪਦਾਰਥਵਾਦੀ ਦੌੜ ਨੇ ਅਜੋਕੇ ਮਨੁੱਖ ਨੂੰ ਅੰਨਾ ਤੇ ਬੋਲਾ ਬਣਾ ਦਿੱਤਾ ਹੈ। ਹਰ ਵਿਅਕਤੀ ਖ਼ੁਦਗ਼ਰਜ਼ ਅਤੇ ਸਵਾਰਥੀ ਹੁੰਦਾ ਜਾ ਰਿਹਾ ਹੈ। ਪਰ ਜੋ ਖੁਸ਼ੀ ਸਾਨੂੰ ઑਪਰ-ਸਵਾਰਥ਼ ਵਿਚੋਂ ਮਿਲਦੀ ਹੈ, ਉਹ ઑਨਿੱਜੀ-ਸਵਾਰਥ ‘ઑਚੋਂ ਨਹੀਂ ਪ੍ਰਾਪਤ ਹੋ ਸਕਦੀ।
ਖ਼ੁਸ਼ੀ ਦੀ ਗੱਲ ਹੈ ਕਿ ਅੱਜ ਦਾ ਇਨਸਾਨ ਬੜਾ ਤਰੱਕੀ-ਯਾਫ਼ਤਾ ਹੋ ਗਿਆ ਹੈ। ਹਰ ਬੰਦਾ ਪੜਿਆ-ਲਿਖਿਆ ਹੋਣ ਦੇ ਬਾਵਜੂਦ ਅਗਾਂਹ-ਵਧੂ ਵੀ ਹੈ। ਪਰ ਅਸਲੀਅਤ ਇਹ ਹੈ ਕਿ ਅਖ਼ੌਤੀ ਪੜੇ-ਲਿਖੇ ਇਨਸਾਨ ਕੁਦਰਤੀ ਜੀਵਨ-ਅਮਲ ਦੇ ਮੁਕਾਬਲਤਨ ਆਪਸ ਵਿਚ ਇਕ-ਦੂਜੇ ਤੋਂ ਵਧੇਰੇ ਦੂਰ ਹੁੰਦੇ ਜਾ ਰਹੇ ਹਨ। ਨਿਰਸੰਦੇਹ ਸਾਡੀ ਸਮਾਜਿਕ-ਦਸ਼ਾ ਵੀ ਦਿਨ-ਬ-ਦਿਨ ਨਿਘਰਦੀ ਜਾ ਰਹੀ ਹੈ। ਇਹ ਇਕ ਤਲਖ਼ ਹਕੀਕਤ ਹੈ ਕਿ ਹਰ ਕੰਮ ਵਿਚ ਦੂਸਰਿਆਂ ਦੀ ਆਲੋਚਨਾ ਕਰਨ ਦੀ ਰੁਚੀ ਸ਼ਇਦ ਸਾਡੇ ਸਾਰਿਆਂ ਦੇ ਅੰਦਰ ਸਭ ਤੋਂ ਵੱਧ ਹੈ। ਇਸ ਮਨੁੱਖ਼ੀ-ਫ਼ਿਤਰਤ ਨੇ ਸਾਨੂੰ ਆਪਣੀ ਸੋਚ, ਵਿਸ਼ਾਲਤਾ, ਦਯਾ-ਭਾਵਨਾ ਅਤੇ ਆਪਸੀ-ਸਾਂਝੀਵਾਲਤਾ ਦੀ ਜਾਚ ਭੁਲਾ ਦਿੱਤੀ ਹੈ। ਦੂਸਰਿਆਂ ਵਿਚ ਨੁਕਤਾਚੀਨੀ ਅਤੇ ਨੁਕਸ ਕੱਢਦੇ ਸਮੇਂ ਗੁਰੇਜ਼ ਕਰਨ ਦੀ ਬਜਾਏ, ਅਸੀਂ ਬੜਾ ਗਰਭ ਮਹਿਸੂਸ ਕਰਦੇ ਹਾਂ। ਪਰ ਆਪਣੇ ਨਿੱਜੀ-ਔਗੁਣਾ ਦੀ ਪੜਚੋਲ ਕਰਨ ਲੱਗਿਆਂ, ਪਤਾ ਨਹੀਂ ਕਿਉਂ ਸਾਡੀ ਅਕਲ ਗੋਤਾ ਖਾ ਜਾਂਦੀ ਹੈ!
ਬਚਪਨ ਵਿਚ ਇਕ ਕਹਾਣੀ ਪੜਦੇ ਹੁੰਦੇ ਸੀ ਕਿ ਕੁੱਝ ਮਿੱਤਰ ਮਿਲ ਕੇ ਵਿਉਪਾਰ ਕਰਨ ਲਈ, ਕਿਸੇ ਦੁਰਾਡੇ ਸ਼ਹਿਰ ਵਲ ਘਰੋਂ ਇਕੱਠੇ ਚੱਲ ਪਏ। ਰਾਸਤਾ ਲੰਮਾਂ ਹੋਣ ਦੇ ਨਾਲ ਕਠਿੱਨ ਵੀ ਸੀ।
ਉੱਪਰੋਂ ਮੁਸੀਬਤ ਇਹ ਕਿ ਉਹ ਸਾਰੇ ਦੇ ਸਾਰੇ ਮਿੱਤਰ ਅੱਤ ਦਰਜ਼ੇ ਦੇ ਬੁੱਧੂ ਸਨ। ਮਾਨੋ, ਤਿਨਕਾ-ਮਾਤ੍ਰ ਵੀ ਅਕਲ ਕਿਸੇ ਦੇ ਪੱਲੇ ਨਹੀਂ ਸੀ। ਅਜੇ ਥੋੜਾ ਹੀ ਸਫ਼ਰ ਤਹਿ ਕੀਤਾ ਹੋਵੇਗਾ ਕਿ ਰਾਸਤੇ ਵਿਚ ਇਕ ਵੱਡੀ ਨਦੀ ਦਾ ਸਾਮਣਾ ਕਰਨਾ ਪਿਆ। ਬਰਸਾਤ ਕਾਰਨ ਨਦੀ ਦਾ ਪਾਣੀ ਠਾਠਾਂ ਮਾਰ ਰਿਹਾ ਸੀ। ਜਦਕਿ ਨਦੀ ਦਾ ਵਹਾਅ ਵੀ ਬੜਾ ਤੇਜ਼ ਸੀ। ਸਾਰੇ ਮਿੱਤਰਾਂ ਨੇ ਇਕੱਠਿਆਂ ਰਲ ਕੇ ਨਦੀ ਪਾਰ ਕਰਨ ਦੀ ਯੋਜਨਾ ਬਣਾਈ ਅਤੇ ਪਾਣੀ ਵਿਚ ਕੁੱਦ ਪਏ। ਪਰ ਜਿਉਂ ਹੀ ਨਦੀ ਪਾਰ ਕਰਕੇ ਸਾਰੇ ਮਿੱਤਰ ਅਗਲੇ ਕਿਨਾਰੇ ‘ઑਤੇ ਪਹੁੰਚੇ ਤਾਂ ਇਹ ਦੇਖ ਕੇ ਉਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਉਨਾਂ ਦਾ ਇਕ ਸਾਥੀ ਗੁੰਮ ਸੀ। ਤੇ ਕੀ ਫਿਰ ਵਾਕਿਆ ਹੀ ਸਾਡਾ ਇਕ ਮਿੱਤਰ ਨਦੀ ਵਿਚ ਰੁੜ ਗਿਆ ਹੈ? ਸ਼ੰਕਾ ਮਿਟਾਉਣ ਲਈ ਆਪਸ ਵਿਚ ਵਾਰ-ਵਾਰ ਗਿਣਤੀ ਕਰਨ ਤੋਂ ਬਾਅਦ ਵੀ ਉਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਕਿਉਂਕਿ ਜਦੋਂ ਉਹ ਪਿੰਡੋਂ ਚੱਲੇ ਸਨ ਤਾਂ ਉਹ ਸਭ ਕੁੱਲ-ਮਿਲਾ ਕੇ 7 ਵਿਅਕਤੀ ਸਨ ਪ੍ਰੰਤੂ ਨਦੀ ਪਾਰ ਕਰਨ ਉਪਰੰਤ ਵਾਰ-ਵਾਰ ਗਿਣਤੀ ਕਰਨ ਦੇ ਬਾਵਜੂਦ ਵੀ ਉਨਾਂ ਦੀ ਗਿਣਤੀ 7 ਦੀ ਬਜਾਏ ਕੇਵਲ 6 ਹੀ ਬਣਦੀ ਸੀ। ਤਦ ਤਾਂ ਫਿਰ ਸਚਮੁੱਚ ਉਨਾਂ ਦਾ ਇਕ ਸਾਥੀ ਨਦੀ ਵਿਚ ਹੀ ਰੁੜ ਗਿਆ ਹੋਵੇਗਾ। ਬਸ ਫਿਰ ਕੀ, ਸਾਥੀ ਦੇ ਵਿਛੋੜੇ ਵਿਚ ਨਦੀ ਦੇ ਕਿਨਾਰੇ ਬੈਠ ਕੇ ਸਾਰੇ ਉੱਚੀ-ਉੱਚੀ ਰੋਣ ਲੱਗੇ।
ਉਨਾਂ ਦੀ ਸਮਝ ਵਿਚ ਕੁੱਝ ਨਹੀਂ ਸੀ ਆ ਰਿਹਾ ਕਿ ਹੁਣ ਉਨਾਂ ਨੂੰ ਕੀ ਕਰਨਾ ਚਾਹੀਦਾ ਹੈ। ਨਦੀ ਵਿਚ ਰੁੜ ਚੁੱਕੇ ਸਾਥੀ ਦੀ ਘਾਟ ਕਿਵੇਂ ਪੂਰੀ ਕੀਤੀ ਜਾਵੇ? ਸਿਵਾਏ ਰੋਣ-ਧੋਣ ਅਤੇ ਪਿੱਟ-ਸਿਆਪੇ ਦੇ ਉਨਾਂ ਨੂੰ ਹੋਰ ਕੁੱਝ ਨਹੀਂ ਸੀ ਸੁੱਝ ਰਿਹਾ।
ਇੰਨੇ ਵਿਚ ਅਚਾਨਕ ਇਕ ਅਜਨਵੀ ਰਾਹਗ਼ੀਰ ਉੱਥੇ ਆਣ ਪਹੁੰਚਾ। ਸਾਰਿਆਂ ਮਿੱਤਰਾਂ ਨੂੰ ਰੋਦਿਆਂ-ਕੁਰਲਾਉਂਦਿਆਂ ਦੇਖ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸ ਨੇ ਸਭ ਨੂੰ ਬੜੇ ਪਿਆਰ ਨਾਲ ਕੋਲ ਬਿਠਾ ਕੇ ਦਿਲਾਸਾ ਦਿੱਤਾ ਅਤੇ ਰੋਣ-ਧੋਣ ਦਾ ਕਾਰਨ ਪੁੱਛਿਆ। ਉਨਾਂ ਦੱਸਿਆ ਕਿ ਨਦੀ ਪਾਰ ਕਰਦੇ ਸਮੇਂ ਸਾਡੇ ਇਕ ਦੋਸਤ ਨੂੰ ਪਾਣੀ ਦਾ ਤੇਜ਼ ਵਹਾਅ ਰੋੜ ਕੇ ਲੈ ਗਿਆ ਹੈ। ਜਦੋਂ ਅਸੀਂ ਪਿੰਡੋਂ ਚੱਲੇ ਸੀ ਤਾਂ ਅਸੀਂ ਸਾਰੇ ਮਿਲਾ ਕੇ 7 ਸਾਥੀ ਸੀ ਪਰ ਹੁਣ ਜਦੋਂ ਨਦੀ ਪਾਰ ਕਰਕੇ ਦੇਖਿਆ ਤਾਂ ਅਸੀਂ ਸਿਰਫ਼ 6 ਹੀ ਰਹਿ ਗਏ ਹਾਂ। ਇਨਾਂ ਕਹਿ ਕੇ ਉਨਾਂ ਸਾਰਿਆਂ ਨੇ ਫਿਰ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ।
ਰਾਹਗ਼ੀਰ ਬੜਾ ਬੁੱਧੀਮਾਨ ਵਿਅਕਤੀ ਸੀ। ਉਹ ਉਨਾਂ ਦੀ ਵਿੱਥਿਆ ਸੁਣਦਿਆਂ ਸਾਰ ਹੀ ਸਾਰੀ ਕਹਾਣੀ ਸਮਝ ਗਿਆ ਸੀ। ਕਿਉਂਕਿ ਰਾਹਗ਼ੀਰ ਨੇ ਮਨ ਹੀ ਮਨ ਉਨਾਂ ਦੀ ਗਿਣਤੀ ਕਰਕੇ ਦੇਖ ਲਿਆ ਸੀ ਕਿ ਉਹ 6 ਨਹੀਂ ਬਲਕਿ ਪੂਰੇ 7 ਵਿਅੱਕਤੀ ਹਨ। ਰਾਹਗ਼ੀਰ ਮਨ ਹੀ ਮਨ ਉਨਾਂ ਦੀ ਮੂਰਖ਼ਤਾ ‘ઑਤੇ ਖ਼ੂਬ ਮੁਸਕ੍ਰਾਇਆ। ਰਾਹਗ਼ੀਰ ਨੇ ਗੰਭੀਰ ਹੁੰਦਿਆਂ ਕਿਹਾ ਕਿ ਹੁਣ ਤੁਸੀਂ ਇਕ ਵਾਰ ਹੋਰ ਮੇਰੇ ਸਾਮਣੇ ਆਪਣੀ ਗਿਣਤੀ ਕਰੋ। ਰਾਹਗ਼ੀਰ ਨੇ ਦੇਖਿਆ ਕਿ ਉਹ ਸਾਰੇ ਗਿਣਤੀ ਤਾਂ ਠੀਕ ਕਰਦੇ ਹਨ ਪਰ ਗਿਣਤੀ ਕਰਦੇ ਸਮੇਂ ਹਰ ਵਿਅੱਕਤੀ ਆਪਣੇ-ਆਪ ਨੂੰ ਗਿਣਨਾ ਤਾਂ ਭੁੱਲ ਹੀ ਜਾਂਦਾ ਸੀ। ਜਿਸ ਕਾਰਨ ਉਨਾਂ ਦੀ ਗਿਣਤੀ 7 ਹੋਣ ਦੀ ਬਜਾਏ ਕੇਵਲ 6 ਹੀ ਬਣਦੀ ਸੀ। ਰਾਹਗ਼ੀਰ ਉਨਾਂ ਦੀ ਮੰਦ-ਬੁੱਧੀ ‘ઑਤੇ ਖਿੜ-ਖਿੜਾ ਕੇ ਹੱਸਿਆ।
ਦੋਸਤੋ! ਉਨਾਂ ਸੱਤਾਂ ਮੂਰਖ਼ਾਂ ਦੀ ਜੋ ਸਮੱਸਿਆ ਸੀ, ਅੱਜ ਉਹੀ ਸਮੱਸਿਆ ਸਾਡੇ ਸਾਰਿਆਂ ਨਾਲ ਹੈ। ਉਹ ਬੁੱਧੂ ਤਾਂ ਸਿਰਫ਼ ਇਕ ਨਦੀ ਦੇ ਕਿਨਾਰੇ ઑਤੇ ਬੈਠ ਕੇ ਗਿਣਤੀ ਕਰਦੇ ਸਮੇਂ, ਆਪਣੇ-ਆਪ ਨੂੰ ਗਿਣਨਾ ਭੁੱਲ ਜਾਂਦੇ ਸਨ ਪਰ ਅਸੀਂ ਤਾਂ ਹਮੇਸ਼ਾਂ ਅਤੇ ਹਰ ਥਾਂ ਆਪਣੇ-ਆਪ ਨੂੰ ਗਿਣਨਾ ਭੁੱਲ ਜਾਂਦੇ ਹਾਂ। ਮਜ਼ੇ ਦੀ ਗੱਲ ਇਹ ਕਿ ਉਹ ਵਿਚਾਰੇ ਮੂਰਖ਼ ਤਾਂ ਘੱਟੋ-ਘੱਟ ਆਪਣੇ ਕਿਸੇ ਦੋਸਤ ਜਾਂ ਪਿੰਡ ਦੇ ਕਿਸੇ ਗਵਾਢੀਂ ਦੇ ਵਿਛੜਣ ਕਾਰਨ ਰੋ-ਕੁਰਲਾ ਰਹੇ ਸਨ ਪਰ ਅਸੀਂ ਤਾਂ ਸਿਰਫ਼ ਉਸ ਵੇਲੇ ਹੀ ਰੋਂਦੇ ਹਾਂ ਜਦੋਂ ਕੋਈ ਸਾਡਾ ਆਪਣਾ ਹੀ ਕਿਧਰੇ ਗੁਆਚ ਚੁੱਕਾ ਹੁੰਦਾ ਹੈ। ਕਦੇ ਸੋਚਿਆ ਹੈ ਕਿ ਸਾਥੋਂ ਵੱਡਾ ઑਸਵਾਰਥੀ਼ ਅਤੇ ઑਮਤਲਵੀ਼ ਬੰਦਾ ਹੋਰ ਕਿਧਰੇ ਸ਼ਾਇਦ ਹੀ ਨਜ਼ਰ ਆਵੇ।
ਅਸਲ ਵਿਚ ਅਸੀਂ ਤਾਂ ਉਨਾਂ ઑਮੂਰਖਾਂ਼ ਤੋਂ ਵੀ ઑਮਹਾਂ-ਮੂਰਖ਼਼ ਹਾਂ ਜੋ ਦੂਸਰਿਆਂ ਦੀ ਆਲੋਚਨਾ ਕਰਦੇ ਸਮੇਂ, ਰਤਾ ਭਰ ਵੀ ਸੰਕੋਚ ਨਹੀਂ ਕਰਦੇ। ਜਦਕਿ ਉਸ ਵੇਲੇ ਸਾਨੂੰ ਆਪਣੇ-ਆਪ ਬਾਰੇ ਕੋਈ ਗਿਆਨ ਹੀ ਨਹੀਂ ਰਹਿੰਦਾ ਕਿ ઑਅਸੀਂ ਕਿਹੜੇ ਬਾਗ਼ ਦੀ ਮੂਲੀ ਹਾਂ਼? ਦੂਸਰਿਆਂ ਦੀ ਨੁਕਤਾਚੀਨੀ ਕਰਦੇ ਸਮੇਂ ਸਾਨੂੰ ਆਪਣੀ ਪੀੜੀ ਹੇਠ ਵੀ ਸੋਟਾ ਮਾਰ ਲੈਣਾ ਚਾਹੀਦਾ ਹੈ। ਦੂਸਰਿਆਂ ਨੂੰ ਇਕ-ਇਕ ਕਰਕੇ ਚੰਗੀ ਤਰਾਂ ਗਿਣ ਲੈਣਾ ਅਤੇ ਆਪਣੇ-ਆਪ ਦੀ ਗਿਣਤੀ ਕਰਨਾ ਭੁੱਲ ਹੀ ਜਾਣਾ, ਇਹ ઑਮਹਾਂ-ਮੂਰਖ਼ਤਾ਼ ਨਹੀਂ ਤਾਂ ਫਿਰ ਇਸ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ?
ਪਰ ਨਹੀਂ, ਸਾਨੂੰ ਆਪਣੇ-ਆਪ ਨੂੰ ਸਭ ਤੋਂ ਪਹਿਲਾਂ ਗਿਣ ਲੈਣਾ ਅਥਵਾ ਦੂਸਰੇ ਲੋਕ ਭਾਂਵੇ ਗਿਣਨ ਤੋਂ ਬਾਂਝੇ ਹੀ ਰਹਿ ਜਾਣ….ਇਹੀ ਅਸਲੀ ਗਿਆਨ ਹੈ! ਕਿਉਂਕਿ ਜੋ ਆਦਮੀ ਆਪਣੇ-ਆਪ ਨੂੰ ਤਾਂ ਗਿਣਦਾ ਹੀ ਨਹੀਂ ਪ੍ਰੰਤੂ ਦੂਸਰਿਆਂ ਦੇ ਔਗਣਾਂ ਦੀ ਗਿਣਤੀ ਵਿਚ ਹਰ ਵੇਲੇ ਰੁੱਝਿਆ ਰਹਿੰਦਾ ਹੈ, ਇਹ ਉਸ ਦੀ ਅਗਿਆਨਤਾ ਦਾ ਪ੍ਰਗਟਾਵਾ ਹੈ ਅਰਥਾਤ ਜਿਸ ਨੇ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਗਿਣ ਲਿਆ ਤਾਂ ਸਮਝੋ ਉਸ ਨੇ ਸਾਰਿਆਂ ਨੂੰ ਹੀ ਗਿਣ ਲਿਆ ਹੈ।
ਕਾਸ਼! ਅਸੀਂ ਆਪਣੇ ਹਿਰਦਿਆਂ ਵਿਚ ਆਪਣੀ ઑਵਿਸ਼ਾਲਤਾ਼ ਦੇ ਨਾਲ-ਨਾਲ ਦੂਸਰਿਆਂ ਦੀ ઑਵਿਸ਼ੇਸ਼ਤਾ਼ ਨੂੰ ਵੀ ਕਾਇਮ ਰੱਖੀਏ। ਅਸੀਂ ਦੂਸਰਿਆਂ ਦੀ ઑਵਿਸ਼ੇਸ਼ਤਾ਼ ਨੂੰ ਸਵੀਕਾਰ ਕਰਦਿਆਂ, ਆਪਣੀ ઑਵਿਸ਼ਾਲਤਾ਼ ਨਾਲ ਉਸਦੀ ઑਸਾਂਝ਼ ਪਾ ਲਈਏ।
ਕਿੰਨਾਂ ਚੰਗਾ ਹੋਵੇ ਜੇਕਰ ਅਸੀਂ ਦੂਸਰਿਆਂ ਦੀਆਂ ਭਾਵਨਾਵਾਂ ਦੀ ਤਹਿ ਦਿਲੋਂ ਕਦਰ ਕਰੀਏ। ਪਰ ਅਸੀਂ ਤਾਂ ਇਸ ਦੇ ਉਲਟ ਆਪਣੇ ਨਿੱਜੀ-ਸਵਾਰਥਾਂ ਦੇ ਖੂਹ ਵਿਚ ਡੁੱਬ ਕੇ ਆਪਣੀ ਸੋਚ, ਵਿਸ਼ਾਲਤਾ, ਵਿਸ਼ੇਸ਼ਤਾ ਅਤੇ ਆਪਣੀਆਂ ਖ਼ੁਸ਼ੀਆਂ ਨੂੰ ਵੀ ਬੌਣਾ ਬਣਾ ਲਿਆ ਹੈ।
ਕਿਨੀਂ ਮਾੜੀ ਗੱਲ ਹੈ ਕਿ ਦੂਸਰਿਆਂ ਦੀ ਹੋਂਦ ਸਾਡੇ ਲਈ ઑਕੰਡਾ਼ ਬਣੀ ਹੋਈ ਅਤੇ ਇਨਸਾਨੀਅਤ ਦੀਆਂ ઑਸਾਂਝਾ਼ ਤੋਂ ਅਸੀਂ ਦਿਨ-ਬ-ਦਿਨ ਹੀਣੇ ਹੁੰਦੇ ਜਾ ਰਹੇ ਹਾਂ?
ਇਹ ਬੌਣਾਪਣ ਸਾਡੇ ਦਿਲ-ਓ-ਦਿਮਾਗ਼ ਵਿਚ ਆਪਣੀਆਂ ਜੜਾਂ ਇੰਨੀਆਂ ਡੂੰਘੀਆਂ ਫੈਲਾ ਚੁੱਕਾ ਹੈ ਕਿ ਅਸੀਂ ਇਕ-ਦੂਜੇ ਨੂੰ ਦੇਖਣਾ ਤਕ ਵੀ ਪਸੰਦ ਨਹੀਂ ਕਰਦੇ। ਦੂਜਿਆਂ ਦੀ ਤਰੱਕੀ ਦੇਖ ਕੇ ਸੜਨ-ਕੁੜਣ ਅਤੇ ਕੰਢੇ ਲੂਹਣ ਦੀ ਬਜਾਏ, ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ-ਖ਼ੁਦ ਕਿਨੇਂ ਕੁ ਪਾਣੀ ਵਿਚ ਹਾਂ। ਕਿਸੇ ਦੇ ਮਹੱਲ ਦੇਖ ਕੇ ਆਪਣਾ ਸਿਰ ਕੰਧਾਂ ઑਚ ਨਹੀਂ ਮਾਰਨਾ ਚਾਹੀਦਾ।
ઑਹਸਦ਼ ਨਾ ਕਰੋ ਸਗੋਂ ઑਰਸ਼ਕ਼ ਕਰੋ। ઑਹਸਦ਼ ਦਾ ਅਰਥ ਹੈ ਦੂਜਿਆਂ ਨੂੰ ਦੇਖ ਕੇ ਸੜਨਾ-ਕੁੜਨਾ ਕਿ ਹਾਏ! ਫਲਾਣਾ ਬੰਦਾ ਏਨੀ ਤਰੱਕੀ ਕਿਉਂ ਕਰ ਗਿਆ ਹੈ ਜਾਂ ਉਸ ਕੋਲ ਇਤਨਾ ਹੁਸਨ-ਦੌਲਤ ਕਿਉਂ ਹੈ? ਜਦਕਿ ઑਰਸ਼ਕ਼ ਦੇ ਅਰਥ ਹਨ ਕਿ ਆਪਣੇ ਪਾਲਣਹਾਰੇ ਤੋਂ ਸ਼ਿਕਾਇਤ ਕਰਨ ਦੀ ਬਜਾਏ ਖ਼ਾਕਸਾਰੀ ਨਾਲ ਮੰਗਣਾ ਕਿ ਅਹਿ ਰੱਬ! ਮੇਰੇ ઑਤੇ ਰਹਿਮਤ ਕਰ ਅਤੇ ਮੈਨੂੰ ਵੀ ਉਸ ਵਰਗਾ ਬਣਾ ਦੇਹ।
ਸ਼ਾਲਾ! ਅਸੀ ਇਨਸਾਨੀਅਤ ਦਾ ਸਬ ਸਿੱਖਦੇ-ਸਿਖਾਉਂਦੇ ਮੁੜ ਖ਼ੁਸੀਆਂ-ਖ਼ੇੜਿਆਂ ਦੇ ਰਾਹ ਪੈ ਜਾਈਏ, ઑਸਾਂਝੀਵਾਲਤਾ਼ ਸਾਡੇ ਰੋਮ-ਰੋਮ ਵਿਚ ਭਰੀ ਹੋਵੇ ਅਤੇ ਅਸੀਂ ਸਾਰੇ ਆਪਸ ਵਿਚ ઑਮੋਹ-ਪਿਆਰ਼ ਦੇ ਭਰ-ਵਗਦੇ ਦਰਿਆ ਹੋਈਏ। ਅਰਥਾਤ ਜਿਸ ਨੂੰ ઑਸਾਗ਼ਰ਼ ਦੀ ਇਕ ਬੂੰਦ ਦਾ ਗਿਆਨ ਹੋ ਗਿਆ ਤਾਂ ਸਮਝੋ ਉਸ ਨੂੰ ਸਾਰੇ ઑਸਾਗ਼ਰ਼ ਦਾ ਹੀ ਗਿਆਨ ਹੋ ਗਿਆ ਹੈ। ਜਿਸ ਨੇ ਆਪਣੇ-ਆਪ ਨੂੰ ਪਹਿਚਾਣ ਲਿਆ ਤਾਂ ਸਮਝੋ ਉਸ ਨੇ ਸਾਰੀ ਦੁਨੀਆਂ ਨੂੰ ਹੀ ਪਹਿਚਾਣ ਲਿਆ ਹੈ। ਅਥਵਾ ਜੋ ਪ੍ਰਾਣੀ ਹਰ ਪਲ, ਆਪਣੇ-ਆਪ ਨੂੰ ਪਹਿਚਾਨਣ ਦੀ ਚਿੰਤਾ ਵਿਚ ਰਹਿੰਦਾ ਹੈ, ਉਹ ਇਕ ਦਿਨ ਆਪਣੇ-ਆਪ ਵਿਚ ਗੁਆਚ ਜਾਂਦਾ ਹੈ। ਕਿਉਂਕਿ ਆਪਣੇ-ਆਪ ਨੂੰ ਪਹਿਚਾਣਨਾ ਹੀ ਅਸਲੀ ਗਿਆਨ ਹੈ..!
E-mail: [email protected]

 

RELATED ARTICLES

POPULAR POSTS