22.3 C
Toronto
Saturday, July 18, 2026
spot_img
Homeਭਾਰਤਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਵਿਦੇਸ਼ੀ ਲਾੜਿਆਂ ਦਾ ਮੁੱਦਾ

ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਵਿਦੇਸ਼ੀ ਲਾੜਿਆਂ ਦਾ ਮੁੱਦਾ

ਮਾਂ-ਬੋਲੀ ਪੰਜਾਬੀ ‘ਚ ਚੁੱਕਿਆ
ਕਿਹਾ, ਵਿਦੇਸ਼ਾਂ ‘ਚ ਮੌਜਾਂ ਲੁੱਟ ਰਹੇ ਠੱਗ ਲਾੜਿਆਂ ਨੂੰ ਡਿਪੋਰਟ ਕਰਕੇ ਵਾਪਸ ਲਿਆਂਦਾ ਜਾਵੇ
ਨਵੀਂ ਦਿੱਲੀ : ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਵੱਲੋਂ ਲੋਕ ਸਭਾ ਵਿਚ ਮਾਂ ਬੋਲੀ ਪੰਜਾਬੀ ਵਿਚ ਇਹ ਮੁੱਦਾ ਚੁੱਕਿਆ ਗਿਆ ਕਿ ਵਿਦੇਸ਼ਾਂ ਤੋਂ ਕਈ ਠੱਗ ਲਾੜੇ ਪੰਜਾਬ ਆਉਦੇ ਹਨ ਤੇ ਪੰਜਾਬ ਦੀਆਂ ਭੋਲੀਆਂ-ਭਾਲੀਆਂ ਧੀਆਂ ਦਾ ਜਿਸਮਾਨੀ ਸੋਸ਼ਣ ਕਰਕੇ ਮੁੜ ਵਿਦੇਸ਼ਾਂ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੀਆਂ ਲਗਭਗ 25 ਹਜ਼ਾਰ ਧੀਆਂ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਗਾਂਧੀ ਹੋਰਾਂ ਨੇ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ਵਿਚ ਦਖ਼ਲ ਦੇ ਕੇ ਇਨ੍ਹਾਂ ਠੱਗ ਲਾੜਿਆਂ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਲੈ ਕੇ ਆਵੇ।

RELATED ARTICLES
POPULAR POSTS