Breaking News
Home / ਭਾਰਤ / ਜਿਊਂਦੇ ਜੀਅ ਬੰਗਾਲ ‘ਚ ਸੀਏਏ ਲਾਗੂ ਨਹੀਂ ਹੋਣ ਦੇਵਾਂਗੀ : ਮਮਤਾ ਬੈਨਰਜੀ

ਜਿਊਂਦੇ ਜੀਅ ਬੰਗਾਲ ‘ਚ ਸੀਏਏ ਲਾਗੂ ਨਹੀਂ ਹੋਣ ਦੇਵਾਂਗੀ : ਮਮਤਾ ਬੈਨਰਜੀ

ਭਾਜਪਾ ਆਗੂ ਸ਼ਾਂਤਨੂ ਠਾਕੁਰ ਨੇ ਜਲਦੀ ਸੀਏਏ ਲਾਗੂ ਹੋਣ ਦੀ ਕੀਤੀ ਸੀ ਗੱਲ
ਰਾਏਗੰਜ (ਪੱਛਮੀ ਬੰਗਾਲ)/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਦਾ ਮੁੱਦਾ ਉਠਾਉਣ ਲਈ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਤੇ ਕਿਹਾ ਕਿ ਉਹ ਆਪਣੇ ਜਿਊਂਦੇ ਜੀਅ ਸੂਬੇ ‘ਚ ਇਸ ਨੂੰ ਲਾਗੂ ਨਹੀਂ ਹੋਣ ਦੇਵੇਗੀ। ਉੱਤਰੀ ਦਿਨਾਜਪੁਰ ਜ਼ਿਲੇ ਦੇ ਰਾਏਗੰਜ ‘ਚ ਜਨਤਕ ਵੰਡ ਸਮਾਗਮ ਦੌਰਾਨ ਉਨਾਂ ਆਰੋਪ ਲਾਇਆ ਕਿ ਭਾਜਪਾ ਨੇ ਸਿਆਸੀ ਲਾਹੇ ਲਈ ਅਗਾਮੀ ਚੋਣਾਂ ਤੋਂ ਪਹਿਲਾਂ ਨਾਗਰਿਕਤਾ (ਸੋਧ) ਐਕਟ (ਸੀਏਏ) ਦਾ ਮੁੱਦਾ ਚੁੱਕਿਆ ਹੈ। ਉਨਾਂ ਕਿਹਾ, ‘ਚੋਣਾਂ ਨੇੜੇ ਆਉਂਦੀਆਂ ਦੇਖ ਕੇ ਭਾਜਪਾ ਨੇ ਸਿਆਸੀ ਲਾਹੇ ਲਈ ਮੁੜ ਤੋਂ ਸੀਏਏ ਦਾ ਮੁੱਦਾ ਚੁੱਕਿਆ ਹੈ ਪਰ ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਜਦੋਂ ਤੱਕ ਮੈਂ ਜਿਊਂਦੀ ਹਾਂ, ਪੱਛਮੀ ਬੰਗਾਲ ‘ਚ ਇਸ ਨੂੰ ਲਾਗੂ ਨਹੀਂ ਹੋਣ ਦੇਵਾਂਗੀ।’
ਮਮਤਾ ਬੈਨਰਜੀ ਨੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ਼ਾਂਤਨੂ ਠਾਕੁਰ ਦੇ ਹਾਲੀਆ ਦਾਅਵੇ ‘ਤੇ ਪ੍ਰਤੀਕਿਰਿਆ ਦਿੰਦਿਆਂ ਇਹ ਗੱਲ ਕਹੀ ਹੈ। ਠਾਕੁਰ ਨੇ ਬੀਤੇ ਦਿਨ ਕਿਹਾ ਸੀ ਕਿ ਪੂਰੇ ਦੇਸ਼ ‘ਚ ਇੱਕ ਹਫ਼ਤੇ ਅੰਦਰ ਸੀਏਏ ਲਾਗੂ ਕੀਤਾ ਜਾਵੇਗਾ। ਠਾਕੁਰ ਦੇ ਇਸ ਬਿਆਨ ਨੇ ਇਸ ਵਿਵਾਦਤ ਕਾਨੂੰਨ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

 

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …