Breaking News
Home / ਭਾਰਤ / ਗੈਂਗਰੇਪ ‘ਤੇ ਕਿਰਨ ਬੇਦੀ ਨੇ ਟਿੱਪਣੀ ਕਰਦਿਆਂ ਕਿਹਾ

ਗੈਂਗਰੇਪ ‘ਤੇ ਕਿਰਨ ਬੇਦੀ ਨੇ ਟਿੱਪਣੀ ਕਰਦਿਆਂ ਕਿਹਾ

ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿਚ ਲਗਾਤਾਰ ਵਧ ਰਹੀਆਂ ਗੈਂਗਰੇਪ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਰਨ ਬੇਦੀ ਨੇ ਆਖਿਆ ਕਿ ਹੁਣ ਭਾਰਤ ਦਾ ਸਲੋਗਨ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਹੈ। ਰੋਹਤਕ ਵਿਚ ਨਿਰਭੈ ਗੈਂਗਰੇਪ ਵਰਗੀ ਵਾਰਦਾਤ ਤੋਂ ਬਾਅਦ ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਦੇਸ਼ ਭਰ ਦੇ ਮਾਪਿਆਂ ਨੂੰ ਵੀ ਫਟਕਾਰ ਲਗਾਈ ਹੈ। ਉਹਨਾਂ ਕਿਹਾ ਕਿ ਮਾਪੇ ਆਪਣੇ ਪੁੱਤਾਂ ‘ਤੇ ਵੀ ਨਜ਼ਰ ਰੱਖਣ। ਮੁੰਡਿਆਂ ਦੀ ਚਾਹਤ ਰੱਖਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਸਮਾਜ ਨੂੰ ਕੀ ਦੇ ਰਹੇ ਹਨ। ਦੇਸ਼ ਵਿਚ ਮਹਿਲਾਵਾਂ ਅਤੇ ਲੜਕੀਆਂ ਨਾਲ ਵਧ ਰਹੀਆਂ ਕ੍ਰਾਈਮ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਰਨ ਬੇਦੀ ਨੇ ਆਖਿਆ ਕਿ ਮੇਰਾ ਮੰਨਣਾ ਹੈ ਕਿ ਨਵੇਂ ਭਾਰਤ ਦਾ ਸਲੋਗਨ ਹੁਣ ‘ਬੇਟੀ ਬਚਾਓ, ਬੇਟੀ ਪੜ੍ਹਾਓ ਨਹੀਂ’ ਬਲਕਿ ਉਸਦੀ ਜਗ੍ਹਾ ‘ਬੇਟੀ ਬਚਾਓ, ਆਪਣੀ-ਆਪਣੀ’ ਹੋਣਾ ਚਾਹੀਦਾ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …