ਐਨ. ਈ. ਟੀ. ਦੇ ਪੇਪਰ ਵਿਚ ਕੜਾ ਤੇ ਕਿਰਪਾਨ ਪਹਿਨ ਕੇ ਜਾ ਸਕਦੇ ਹਨ ਸਿੱਖ ਵਿਦਿਆਰਥੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਐਨ.ਈ.ਟੀ. 2018 ਦੀ ਪ੍ਰੀਖਿਆ ਵਿਚ ਕਿਰਪਾਨ ਅਤੇ ਕੜਾ ਲਿਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੜਾ ਅਤੇ ਕਿਰਪਾਨ ਨਾਲ ਲਿਜਾਉਣ ਵਾਲੇ ਵਿਦਿਆਰਥੀਆਂ ਲਈ ਇਹ ਸ਼ਰਤ ਹੋਵਗੀ ਕਿ ਉਨ੍ਹਾਂ ਨੂੰ ਬਾਕੀ ਵਿਦਿਆਰਥੀਆਂ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਭਵਨ ਵਿਚ ਪੁੱਜਣਾ ਹੋਵੇਗਾ। ਇਹ ਕੇਵਲ ਪ੍ਰੀਖਿਆ ਭਵਨ ਦੀ ਸਕ੍ਰੀਨਿੰਗ ਅਤੇ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖ ਧਰਮ ਦੇ ਪੰਜ ਕਕਾਰਾਂ ਵਿਚ ਕੇਸ, ਕੰਘਾ, ਕੱਛਾ, ਕੜਾ ਅਤੇ ਕਿਰਪਾਨ ਆਉਂਦੇ ਹਨ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …