ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਜੇ ਅਮਰੀਕਾ ਤੇ ਕੈਨੇਡਾ ਦਰਮਿਆਨ ਡੀਲ ਸਿਰੇ ਨਹੀਂ ਚੜ੍ਹਦੀ ਤਾਂ ਸਾਨੂੰ ਵੱਖਰੀ ਪਹੁੰਚ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਨੂੰ ਵੀ ਅਮਰੀਕੀ ਵਸਤਾਂ ਉੱਤੇ ਵੱਧ ਟੈਰਿਫ ਲਾ ਕੇ ਬਦਲਾਲਊ ਕਾਰਵਾਈ ਕਰਨੀ ਚਾਹੀਦੀ ਹੈ। ਫੋਰਡ ਨੇ ਇਹ ਵਿਚਾਰ ਕੁਈਨਜ਼ ਪਾਰਕ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਗਟਾਏ। ਉਨ੍ਹਾਂ ਆਖਿਆ ਕਿ ਸਾਨੂੰ ਅਮਰੀਕਾ ਲਈ ਆਪਣੇ ਟੈਰਿਫਜ਼ ਵਿੱਚ ਕੋਈ ਢਿੱਲ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਲਾਏ ਗਏ ਸਖ਼ਤ ਟੈਰਿਫ ਵਾਪਿਸ ਲੈਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਗਸਤ ਵਿੱਚ ਕੈਨੇਡਾ ਨੇ ਅਮਰੀਕਾ ਖਿਲਾਫ ਬਦਲਾਲਊ ਕਾਰਵਾਈ ਤਹਿਤ ਲਗਾਏ ਕਈ ਟੈਰਿਫ ਵਾਪਿਸ ਲੈ ਲਏ ਸਨ।

