Breaking News
Home / ਹਫ਼ਤਾਵਾਰੀ ਫੇਰੀ / ਸੰਤ ਸੋਹਨ ਸਿੰਘ ਤੇ ਹੌਲਦਾਰ ਮੋਦਨ ਸਿੰਘ ਨੇ ਕੀਤੀ ਸੀ ਸ੍ਰੀ ਹੇਮਕੁੰਟ ਸਾਹਿਬ ਦੀ ਖੋਜ

ਸੰਤ ਸੋਹਨ ਸਿੰਘ ਤੇ ਹੌਲਦਾਰ ਮੋਦਨ ਸਿੰਘ ਨੇ ਕੀਤੀ ਸੀ ਸ੍ਰੀ ਹੇਮਕੁੰਟ ਸਾਹਿਬ ਦੀ ਖੋਜ

1937 ‘ਚ ਝੋਂਪੜੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਸੁਸ਼ੋਭਿਤ, 1960 ‘ਚ ਇਕ ਕਮਰਾ ਬਣਾ ਗੁਰਦੁਆਰਾ ਸਾਹਿਬ ਦਾ ਦਿੱਤਾ ਰੂਪ
ਚੰਡੀਗੜ੍ਹ : ਚਮੌਲੀ ਜ਼ਿਲ੍ਹਾ (ਉਤਰਾਖੰਡ) ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਵਿਚਾਲੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ‘ਚੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਸੰਗਤ 25 ਮਈ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗੀ। ਦਸਮ ਗ੍ਰੰਥ ‘ਚ ਵਰਣਿਤ ਹੈ ਕਿ ਸੱਤ ਪਹਾੜੀਆਂ ਨਾਲ ਘਿਰੇ ਇਸ ਸੁਮੇਰ ਪਰਬਤ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਹਿਲੇ ਜਨਮ ‘ਚ ਤਪੱਸਿਆ ਕੀਤੀ ਸੀ। ਇਸ ਤਪ ਅਸਥਾਨ ਦੀ ਖੋਜ ਸੰਤ ਸੋਹਨ ਸਿੰਘ ਅਤੇ ਹੌਲਦਾਰ ਮੋਦਨ ਸਿੰਘ ਨੇ ਕੀਤੀ ਸੀ। ਸਭ ਤੋਂ ਪਹਿਲਾਂ 1937 ‘ਚ ਇਕ ਝੌਂਪੜੀ ਬਣਾ ਕੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਸੀ। 1960 ‘ਚ ਇਥੇ 10 ਵਰਗ ਫੁੱਟ ਦਾ ਕਮਰਾ ਬਣਾ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਸੀ।
ਗੁਰਦੁਆਰਾ ਸਾਹਿਬ ਦੇ ਲਈ ਇਕ ਅਜਿਹਾ ਸਟੱਰਕਚਰ ਚਾਹੀਦਾ ਸੀ ਜੋ ਬਾਰਿਸ਼, ਬਰਫ਼ਬਾਰੀ ਅਤੇ ਤੂਫਾਨੀ ਹਵਾਵਾਂ ਨਾਲ ਵੀ ਖਰਾਬ ਨਾ ਹੋ ਸਕੇ। ਇਸ ਨੂੰ ਲੈ ਕੇ ਦੇਸ਼ ਦੇ ਆਰਕੀਟੈਕਚਰਾਂ ਅਤੇ ਸਰਵੇਅਰਾਂ ਨੇ ਇਸ ਸਥਾਨ ਦਾ ਕਈ ਵਾਰ ਦੌਰਾ ਕੀਤਾ। ਆਰਕੀਟੈਕਟ ਮਨਮੋਹਨ ਸਿੰਘ ਸਿਆਲੀ, ਸੀਪੀ ਘੋਸ਼, ਕੇ.ਏ ਪਟੇਲ, ਮੇਜਰ ਜਨਰਲ ਹਕੀਕਤ ਸਿੰਘ, ਸਾਹਿਬ ਸਿੰਘ, ਗੁਰਸ਼ਰਨ ਸਿੰਘ ਸਮੇਤ ਕਈ ਵਿਅਕਤੀਆਂ ਨੇ ਇਸ ਸਥਾਨ ‘ਤੇ ਸਟੀਲ ਦਾ ਪੱਕਾ ਸਟਰੱਕਚਰ ਬਣਾਉਣ ‘ਚ ਯੋਗਦਾਨ ਦਿੱਤਾ ਸੀ। 1967 ‘ਚ ਆਰਕੀਟੈਕਟ ਮਨਮੋਹਨ ਸਿੰਘ ਸਿਆਲੀ ਨੇ ਸਹਿਯੋਗੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦਾ ਸਟਰੱਕਚਰ ਦਾ ਡਿਜ਼ਾਇਨ ਇਸ ਤਰ੍ਹਾਂ ਨਾਲ ਤਿਆਰ ਕੀਤਾ, ਜਿਸ ਨਾਲ ਇਸ ‘ਤੇ ਬਰਫੀਲੇ ਜਲਵਾਯੂ ਦਾ ਕੋਈ ਅਸਰ ਨਾ ਹੋਵੇ। ਕਈ ਸਾਲ ਇਸ ਦੀ ਰੂਪਰੇਖਾ ਤਿਆਰ ਕਰਨ ‘ਚ ਲੱਗ ਗਏ। ਉਸ ਤੋਂ ਬਾਅਦ ਸਟੱਰਕਚਰ ਨਿਰਮਾਣ ਦਾ ਕੰਮ ਦਿੱਲੀ ਦੇ ਇਕ ਠੇਕੇਦਾਰ ਨੂੰ ਸੌਂਪਿਆ ਗਿਆ ਸੀ। ਜਿਸ ਨੇ ਆਰਕੀਟੈਕਚਰਾਂ ਦੀ ਦੇਖ-ਰੇਖ ‘ਚ ਇਸ ਨੂੰ ਤਿਆਰ ਕੀਤਾ। ਦਿੱਲੀ ਦੇ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਦੇ ਕੋਲ ਪੂਰਾ ਸਟਰੱਕਚਰ ਅਸੈਂਬਲ ਕੀਤਾ ਗਿਆ। ਹੁਣ ਸਭ ਤੋਂ ਵੱਡਾ ਚੈਲੇਂਜ ਇਸ ਸਟੱਰਕਚਰ ਨੂੰ ਇਸ ਸਥਾਨ ਤੱਕ ਪਹੁੰਚਾਉਣਾ ਸੀ। ਸਟੱਰਕਚਰ ਦੇ ਵੱਖ-ਵੱਖ ਹਿੱਸੇ ਬਣਾਏ ਗਏ। ਜਿਸ ਨੂੰ ਗੋਬਿੰਦਘਾਟ ਤੋਂ ਊਬੜ-ਖਾਬੜ ਅਤੇ ਪਥਰੀਲੇ ਰਸਤਿਆਂ ਤੋਂ ਮਜ਼ਦੂਰਾਂ ਨੇ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਾਇਆ। ਅਣਥੱਕ ਯਤਨਾਂ ਅਤੇ ਮਿਹਨਤ ਤੋਂ ਬਾਅਦ ਸਟੱਰਕਚਰ ਨੂੰ 14 ਸਾਲ ਤੋਂ ਬਾਅਦ 1981-82 ‘ਚ ਇੰਸਟਾਲ ਕੀਤਾ ਗਿਆ ਸੀ।
ਸਟੀਲ ਦੇ ਸਟੱਰਕਚਰ ‘ਤੇ ਹਰ ਮੌਸਮ ਬੇਅਸਰ
ਤਪ ਅਸਥਾਨ ‘ਤੇ ਲਗਭਗ 45 ਤੋਂ 50 ਫੁੱਟ ਉਚਾ ਦੋ ਮੰਜ਼ਿਲਾ ਸਟੀਲ ਦਾ ਸਟੱਰਕਚਰ ਫਿੱਟ ਕੀਤਾ ਗਿਆ। ਐਲੂਮੀਨੀਅਮ ਦੀ ਪਲੇਟਸ ਨੂੰ ਇਸ ਤਰ੍ਹਾਂ ਸਟੱਰਕਚਰ ਦੀ ਛੱਤ ‘ਤੇ ਫਿੱਟ ਕੀਤਾ ਗਿਆ ਕਿ ਬਰਫ਼ ਜਾਂ ਪਾਣੀ ਇਸ ‘ਤੇ ਰੁਕਦਾ ਨਹੀਂ ਅਤੇ ਆਪਣੇ ਆਪ ਹੇਠਾਂ ਆ ਜਾਂਦਾ ਹੈ। ਸਟੱਰਕਚਰ ਨੂੰ ਮਜ਼ਬੂਤੀ ਦੇਣ ਦੇ ਲਈ ਲੋਹੇ ਦੇ ਐਂਗਲ ਲਗਾਏ ਗਏ ਹਨ।
ਹਰਿਦੁਆਰ-ਰਿਸ਼ੀਕੇਸ਼ ਤੋਂ ਸੰਗਤ ਦੀ ਰਜਿਸਟ੍ਰੇਸ਼ਨ
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਾਈਸ ਚੇਅਰਮੈਨ ਨਰਿੰਦਰ ਜੀਤ ਬਿੰਦਰਾ ਨੇ ਦੱਸਿਆ, ਯਾਤਰਾ ਦੇ ਲਈ ਉਤਰਾਖੰਡ ਸਰਕਾਰ ਨੇ ਯਾਤਰੀਆਂ ਦੀ ਫਰੀ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਹੈ। ਯਾਤਰੀ ਹਰਿਦੁਆਰ ਅਤੇ ਗੁਰਦੁਆਰਾ ਰਿਸ਼ੀਕੇਸ਼ ‘ਚ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਗੁਰਦੁਆਰਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਦੇ ਲਈ ਗੋਬਿੰਦਘਾਟ ਤੋਂ ਗੋਵਿੰਦਧਾਮ ਤੱਕ ਰਸਤਾ ਪਹਿਲਾਂ ਨਾਲੋਂ ਵਧੀਆ ਬਣਾਇਆ ਗਿਆ ਹੈ। ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …