15.6 C
Toronto
Monday, October 5, 2026
spot_img
Homeਹਫ਼ਤਾਵਾਰੀ ਫੇਰੀਬੀਸੀ ਦੀ ਨਵੀਂ ਡੇਵਿਡ ਵਜ਼ਾਰਤ 'ਚ ਪੰਜਾਬੀਆਂ ਦੀ ਬੱਲੇ ਬੱਲੇ

ਬੀਸੀ ਦੀ ਨਵੀਂ ਡੇਵਿਡ ਵਜ਼ਾਰਤ ‘ਚ ਪੰਜਾਬੀਆਂ ਦੀ ਬੱਲੇ ਬੱਲੇ

ਬੀਸੀ ਦੀ ਨਵੀਂ ਡੇਵਿਡ ਵਜ਼ਾਰਤ ‘ਚ ਪੰਜਾਬੀਆਂ ਦੀ ਬੱਲੇ ਬੱਲੇਹੈਰੀ ਬੈਂਸ, ਰਚਨਾ ਸਿੰਘ, ਰਵੀ ਕਾਹਲੋਂ, ਜਗਰੂਪ ਬਰਾੜ ਅਤੇ ਨਿੱਕੀ ਸ਼ਰਮਾ ਨੇ ਵੀ ਹਲਫ ਲਿਆ
ਵਿਕਟੋਰੀਆ/ਬਿਊਰੋ ਨਿਊਜ਼ : ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਨੂੰ ਇਥੇ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ। ਇਸ ਵਜ਼ਾਰਤ ਵਿਚ ਪੰਜਾਬੀ/ਭਾਰਤੀ ਮੂਲ ਦੇ 5 ਐਮ.ਐਲ.ਏਜ਼ ਨੂੰ ਥਾਂ ਮਿਲੀ ਹੈ। ਹੈਰੀ ਬੈਂਸ, ਰਵੀ ਕਾਹਲੋਂ ਅਤੇ ਰਚਨਾ ਸਿੰਘ ਮੰਤਰੀ ਵਜੋਂ ਅਤੇ ਜਗਰੂਪ ਬਰਾੜ ਨੂੰ ਰਾਜ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ। ਇਸੇ ਤਰ੍ਹਾਂ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲੀ ਵਾਰ ਮੰਤਰੀ ਬਣੇ ਹਨ। ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ।

 

RELATED ARTICLES
POPULAR POSTS