ਗੋਰਿਆਂ ਨੂੰ ‘ਟੈਨਸ਼ਨਫਰੀ’ਰਹਿਣਾ ਸਿਖਾਏਗੀ ਪੰਜਾਬ ਪੁਲਿਸ
: ਪੂਰੇ ਪੰਜਾਬ ‘ਚ ਦਿੱਤੇ ਗਏ ਸਰਵੇ ਫਾਰਮ, ਮੁਲਾਜ਼ਮਾਂ ਨੇ ਦਿੱਤੇ ਸੁਝਾਅ
: ਵੱਡੇ ਮਾਮਲਿਆਂ ਦੀ ਜਾਂਚ ਕਰਨਵਾਲੇ ਮੁਲਾਜ਼ਮਾਂ ਨਾਲਵੀ ਗੱਲਬਾਤ
ਲੁਧਿਆਣਾ/ਬਿਊਰੋ ਨਿਊਜ਼
ਵਿਦੇਸ਼ੀਆਂ ਦਾਮੰਨਣਾ ਹੈ ਕਿ ਪੰਜਾਬਪੁਲਿਸਬਹੁਤਉਲਝੇ ਕੇਸ ਸੁਲਝਾਉਂਦੇ ਹੋਏ ਵੀਤਣਾਅਰਹਿਤਰਹਿੰਦੀ ਹੈ। ਪੁਲਿਸ ਨੇ ਅਨੇਕਾਂ ਅਜਿਹੇ ਕੇਸ ਹੱਲਕੀਤੇ ਹਨਜਿਨ੍ਹਾਂ ਨੂੰ ਜੇ ਵਿਦੇਸ਼ੀਪੁਲਿਸ ਨੂੰ ਸੁਲਝਾਉਣਾਪੈਂਦਾ ਤਾਂ ਉਨ੍ਹਾਂ ਨੂੰ ਵੱਡੇ ਮਾਨਸਿਕਤਣਾਅ ਤੋਂ ਲੰਘਣਾਪੈਂਦਾ। ਇਹੀ ਕਾਰਨ ਹੈ ਕਿ ਹੁਣਕੈਨੇਡਾ ਤੇ ਇੰਗਲੈਂਡਦੀਪੁਲਿਸਪੰਜਾਬਪੁਲਿਸ ਤੋਂ ਤਣਾਅਮੁਕਤ ਹੋ ਕੇ ਕੇਸਾਂ ਦੀ ਜਾਂਚ ਕਰਨ ਦੇ ਗੁਰ ਸਿੱਖਣਦੀ ਇਛੁਕ ਹੈ। ਇਸ ਦੇ ਲਈਤਿੰਨਾਂ ਦੇਸ਼ਾਂ ਦੀਸਹਿਮਤੀ ਦੇ ਬਾਅਦਕੈਨੇਡਾਅਤੇ ਇੰਗਲੈਂਡ ਪੁਲਿਸ ਦਾ ਇਕ ਵਫਦਪੰਜਾਬ ਦੇ ਦੌਰੇ ‘ਤੇ ਹੈ। ਵਿਦੇਸ਼ੀਆਂ ਨੇ ਤਣਾਅਮੁਕਤਇਨਵੈਸਟੀਗੇਸ਼ਨ ਦੇ ਟਿਪਸਜਾਣਨ ਦੇ ਲਈ ਕੁਝ ਫਾਰਮੇਟਤਿਆਰਕੀਤੇ ਹਨਜਿਨ੍ਹਾਂ ਨੂੰ ਪੰਜਾਬਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਤੋਂ ਭਰਵਾਇਆ ਜਾ ਰਿਹਾ ਹੈ ਜਿਨ੍ਹਾਂ ਦਾਵੱਡੇ ਮਾਮਲਿਆਂ ਨੂੰ ਸੁਲਝਾਉਣਵਿਚਵਿਸ਼ੇਸ਼ ਯੋਗਦਾਨਰਿਹਾ ਹੈ।
ਚੰਡੀਗੜ੍ਹ ਤੋਂ ਭੇਜੇ ਗਏ ਫਾਰਮ
ਵਿਦੇਸ਼ੀਪੁਲਿਸ ਨੇ ਪੰਜਾਬਪੁਲਿਸ ਦੇ ਉੱਚ ਅਧਿਕਾਰੀਆਂ ਨਾਲਸੰਪਰਕਕੀਤਾ ਜਿਸ ਦੇ ਬਾਅਦਚੰਡੀਗੜ੍ਹ ਵਿਚ ਆਈਜੀ ਰੈਂਕ ਦੇ ਅਧਿਕਾਰੀ ਨੂੰ ਵਿਦੇਸ਼ੀਪੁਲਿਸਵੱਲੋਂ ਆਏ ਫਾਰਮ ਨੂੰ ਪੂਰੇ ਪੰਜਾਬਵਿਚਭੇਜਣ ਦੇ ਲਈ ਕਿਹਾ ਗਿਆ। ਇਸ ਦੇ ਬਾਅਦ ਇਹ ਫਾਰਮਪੂਰੇ ਪੰਜਾਬਵਿਚਭੇਜਦਿੱਤੇ ਗਏ। ਫਾਰਮਉਨ੍ਹਾਂ ਅਧਿਕਾਰੀਆਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਪੰਜਾਬਵਿਚ ਹੋਏ ਉਨ੍ਹਾਂ ਸਾਰੇ ਵੱਡੇ ਮਾਮਲਿਆਂ ਨੂੰ ਸੁਲਝਾਇਆ ਜੋਕਿ ਸ਼ਾਇਦ ਕਿਸੇ ਦੇ ਵੱਸਦੀ ਗੱਲ ਨਹੀਂ ਸੀ। ਫਾਰਮਭਰਨਵਾਲੇ ਉਨ੍ਹਾਂ ਅਧਿਕਾਰੀਆਂ ਤੋਂ ਵਿਦੇਸ਼ੀਪੁਲਿਸਵਨ-ਟੂ-ਵਨਵੀਮੁਲਾਕਾਤਕਰੇਗੀ ਤਾਂਕਿਉਕਤ ਕੇਸਾਂ ਵਿਚ ਕਿਸ ਥਿਊਰੀ’ਤੇ ਕੰਮਕੀਤਾ ਗਿਆ ਜਿਸ ਨਾਲ ਕੇਸ ਹੱਲ ਹੋਇਆ ਦਾਪਤਾਚੱਲ ਸਕੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …