6.9 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀ'ਆਵਾਜ਼-ਏ-ਪੰਜਾਬ' ਦੀ ਬੋਲਣ ਤੋਂ ਪਹਿਲਾਂ ਹੀ ਬੋਲਤੀ ਬੰਦ

‘ਆਵਾਜ਼-ਏ-ਪੰਜਾਬ’ ਦੀ ਬੋਲਣ ਤੋਂ ਪਹਿਲਾਂ ਹੀ ਬੋਲਤੀ ਬੰਦ

navjot-sidhu-new-copy-copyਸਿੱਧੂ ਬਿਨਾ ਖੇਡੇ ਆਊਟ
ਬਾਦਲ-ਕੈਪਟਨ ਨੂੰ ਫਾਇਦਾ ਨਾ ਪਹੁੰਚੇ ਇਸ ਲਈ ਨਹੀਂ ਬਣਾ ਰਿਹਾ ਪਾਰਟੀ : ਸਿੱਧੂ
ਸਿੱਧੂ ਨੂੰ ਹੋਇਆ ਅਹਿਸਾਸ ਕਿ ਉਸ ਦੇ ਲਈ ਕਮੇਡੀ ਸ਼ੋਅ ਹੀ ਬੇਹਤਰ : ਕੈਪਟਨ ਅਮਰਿੰਦਰ
ਆਪਣਾ ਜਨ ਆਧਾਰ ਨਾ ਹੋਣ ਕਾਰਨ ਸਿੱਧੂ ਪਾਰਟੀ ਬਣਾਉਣ ਤੋਂ ਭੱਜੇ : ਪ੍ਰਕਾਸ਼ ਸਿੰਘ ਬਾਦਲ
ਸਿੱਧੂ ਪਾਰਟੀ ਬਣਾਉਣ ਜਾਂ ਨਾ ਅਸੀਂ ਦਸ ਦਿਨਾਂ ‘ਚ ਪਾਰਟੀ ਬਣਾ ਲਵਾਂਗੇ : ਛੋਟੇਪੁਰ
ਨਵਜੋਤ ਸਿੱਧੂ, ਪਰਗਟ ਤੇ ਬੈਂਸ ਭਰਾਵਾਂ ਨਾਲ ਗੱਠਜੋੜ ਨਹੀਂ ਕਰਾਂਗੇ : ਭਗਵੰਤ ਮਾਨ
ਇਸ ਘਟਨਾਕ੍ਰਮ ਤੋਂ ਬਾਅਦ ਅਸੀਂ ਆਪਣੇ ਸਮਰਥਕਾਂ ਨਾਲ ਗੱਲ ਕਰਾਂਗੇ : ਸਿਮਰਜੀਤ ਬੈਂਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਦੁੱਧ ਦੇ ਉਬਾਲ ਵਾਂਗ ਉਠੇ ਸਨ ਤੇ ਉਬਾਲੇ ਵਾਂਗ ਬੈਠ ਗਏ। ਨਵਜੋਤ ਸਿੰਘ ਸਿੱਧੂ ਨੇ ਆਖ ਦਿੱਤਾ ਕਿ ਉਹ ਨਵੀਂ ਸਿਆਸੀ ਪਾਰਟੀ ਨਹੀਂ ਬਣਾਉਣਗੇ। ਨਾਲ ਹੀ ਉਨ੍ਹਾਂ ਆਖਿਆ ਕਿ ਆਵਾਜ਼-ਏ-ਪੰਜਾਬ ਫਰੰਟ ਕਿਸੇ ਵੀ ਉਸ ਦਲ ਨਾਲ ਜਾਣ ਲਈ ਤਿਆਰ ਹੈ, ਜੋ ਪੰਜਾਬ ਦੇ ਹਿੱਤ ਲਈ ਕੰਮ ਕਰੇਗਾ। ਉਨ੍ਹਾਂ ਆਖਿਆ ਕਿ ਚੋਣਾਂ ਵਿਚ ਸਿਰਫ ਤਿੰਨ ਕੁ ਮਹੀਨੇ ਹੀ ਰਹਿੰਦੇ ਹਨ, ਅਜਿਹੇ ਵਿਚ ਨਵੀਂ ਪਾਰਟੀ ਬਣਾਉਣਾ ਕੋਈ ਮਾਅਨੇ ਨਹੀਂ ਰੱਖਦਾ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਵਾਜ਼-ਏ-ਪੰਜਾਬ ਫਰੰਟ ਕਾਇਮ ਰਹੇਗਾ ਪਰ ਉਹ ਪਾਰਟੀ ਦਾ ਰੂਪ ਧਾਰਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬਾਦਲ ਦਲ ਅਤੇ ਕੈਪਟਨ ਦੀ ਪਾਰਟੀ ਨੂੰ ਫਾਇਦਾ ਨਾ ਪਹੁੰਚੇ ਇਸ ਲਈ ਮੈਂ ਪਾਰਟੀ ਨਹੀਂ ਬਣਾ ਰਿਹਾ।

RELATED ARTICLES
POPULAR POSTS