ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਮਾਲਟਨ ਗੁਰਦੁਆਰਾ ਸਾਹਿਬ ਵਿੱਖੇ ਪਹੁੰਚ ਕੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਤੰਬਰ 23, 2016, 10:30 ਸਵੇਰੇ ਅਖ਼ੰਡ ਪਾਠ ਸਾਹਿਬ ਅਰੰਭ, ਸਤੰਬਰ 24, 2016 10:30 ਸਵੇਰੇ ਮੱਧ ਦੇ ਭੋਗ, ਸਤੰਬਰ 25, 2016 10:30 ਸਵੇਰੇ ਅਖ਼ੰਡ ਪਾਠ ਸਾਹਿਬ ਦੇ ਭੋਗ ਅਤੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜੇਗਾ। ਵਧੇਰੇ ਜਾਣਕਾਰੀ ਵਾਸਤੇ ਹੇਠ ਲਿੱਖੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ: ਮੁਖਤਿਆਰ ਸਿੰਘ ਢਿੱਲੋਂ ਨੰਗਲ 416-317-2546
ਸ਼ੇਖ ਬਾਬਾ ਫ਼ਰੀਦ ਜੀ ਦਾ ਅਗਮਨ ਪੁਰਬ 25 ਸਤੰਬਰ ਨੂੰ ਮਨਾਇਆ ਜਾਵੇਗਾ
RELATED ARTICLES

