10.3 C
Toronto
Saturday, November 8, 2025
spot_img
Homeਕੈਨੇਡਾਗੋਰ ਸੀਨੀਅਰ ਕਲੱਬ ਨੇ ਲਗਾਇਆ ਟੂਰ

ਗੋਰ ਸੀਨੀਅਰ ਕਲੱਬ ਨੇ ਲਗਾਇਆ ਟੂਰ

gore-club-news-pic-copy-copyਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੈਂਟਰ ਆਈਲੈਂਡ ਦਾ ਪਹਿਲਾ ਟੂਰ ਲਾਉਣ ਦਾ ਫੈਸਲਾ ਕੀਤਾ। ਸੋ ਮਿਤੀ 18 ਸਤੰਬਰ ਐਤਵਾਰ ਸਵੇਰੇ 10.15 ‘ਤੇ 42 ਮੈਂਬਰ ਐਬੀਨੀਜ਼ਰ ਕਮਿਊਨਿਟੀ ਹਾਲ ਤੋਂ ਬੱਸ ਵਿਚ ਸਵਾਰ ਹੋ ਕੇ ਸੈਂਟਰ ਆਈਲੈਂਡ ਟਰਾਂਟੋ ਲਈ ਰਵਾਨਾ ਹੋਏ ਅਤੇ 11.15 ਵਜੇ ਫੈਰੀ ਵਿਚ ਸਵਾਰ ਹੋਏ। ਫੈਰੀ ਵਿਚ ਹੋਰ ਕਮਿਊਨਿਟੀ ਦੇ ਲੋਕਾਂ ਨਾਲ ਮਿਲ ਕੇ ਪਾਣੀ ਦੀਆਂ ਲਹਿਰਾਂ ਦਾ ਆਨੰਦ ਮਾਣਿਆ। ਉਥੇ ਪਹੁੰਚ ਕੇ ਛੋਟੇ-ਛੋਟੇ ਗਰੁੱਪਾਂ ਵਿਚ ਇੱਧਰ ਉਧਰ ਆਪਣੇ ਨਜ਼ਾਰੇ ਲੈਂਦੇ ਰਹੇ। ਕਈਆਂ ਨੇ ਟਰੇਨ ਵਿਚ ਬੈਠ ਕੇ ਸਫਰ ਕੀਤਾ। ਫਿਰ 2.00 ਵਜੇ ਪੀਜ਼ਾ ਲੰਚ ਕਰਨ ਲਈ ਇਕੱਠੇ ਹੋਏ। ਇਸ ਵਕਤ ਛਿੰਦਰਪਾਲ ਅਤੇ ਰਾਮ ਪ੍ਰਕਾਸ਼ ਪਾਲ ਨੇ ਕਵਿਤਾਵਾਂ ਅਤੇ ਚੁਟਕਲਿਆਂ ਨਾਲ ਮਨੋਰੰਜਨ ਕੀਤਾ। ਪੀਜ਼ੇ ਦੀ ਸੇਵਾ ਅਮਰੀਕ ਸਿੰਘ ਕੁਮਰੀਆ ਜਨਰਲ ਸੈਕਟਰੀ ਅਤੇ ਹਰਭਜਨ ਸਿੰਘ ਜੱਸਲ ਨੇ ਬਾਖੂਬੀ ਨਿਭਾਈ। ਫਿਰ ਦੁਬਾਰਾ ਘੁੰਮਣ ਲਈ ਨਿਕਲ ਗਏ। ਠੀਕ 4.15 ਵਜੇ ਵਾਪਸੀ ਲਈ ਫੈਰੀ ਵਿਚ ਬੈਠ ਕੇ ਬੱਸ ਦੇ ਟਿਕਾਣੇ ‘ਤੇ ਪਹੁੰਚੇ ਅਤੇ ਬੱਸ ਸਾਰਿਆਂ ਨੂੰ ਲੈ ਕੇ ਠੀਕ 5.30 ਵਜੇ ਸ਼ਾਮ ਨੂੰ ਕਮਿਊਨਿਟੀ ਹਾਲ ਵਾਪਸ ਪਹੁੰਚੀ। ਸਾਰੇ ਬੜੇ ਖੁਸ਼ ਦਿਖਾਈ ਦਿੰਦੇ ਸਨ। ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਪਰਕ ਲਈ ਸੁਖਦੇਵ ਸਿੰਘ ਗਿੱਲ ਨਾਲ ਫੋਨ ਨੰ: 416-602-5499 ‘ਤੇ ਕਾਲ ਕਰੋ।

RELATED ARTICLES
POPULAR POSTS