1 C
Toronto
Tuesday, December 23, 2025
spot_img
Homeਕੈਨੇਡਾਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ

ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ

logo-2-1-300x105-3-300x105ਮਾਲਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਆਪਣੇ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀਆਂ ਵਿਚ ਸਰਬ ਸ੍ਰੀ ਜਰਨੈਲ ਸਿੰਘ, ਹਰੀ ਸਿੰਘ ਕੁਲਾਰ, ਜਗਤਾਰ ਸਿੰਘ, ਨਿਰਮਲ ਸਿੰਘ, ਮੁਖਤਿਆਰ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ ਹੰਸਰਾ, ਸੁਖਦੇਵ ਸਿੰਘ ਭੱਠਲ ਅਤੇ ਕਰਨੈਲ ਸਿੰਘ ਜੱਸਲ ਦੇ ਜਨਮ ਦਿਨ ਬੜੀ ਸ਼ਾਨ ਨਾਲ ਮਨਾਏ ਗਏ। ਚਾਹ ਪਾਣੀ ਉਪਰੰਤ ਸਭਿਆਚਾਰਕ ਪ੍ਰੋਗਰਾਮ ਵਿਚ ਮਾਨਯੋਗ ਬਾਬੂ ਸਿੰਘ ਕਲਸੀ, ਮਹਿੰਦਰਦੀਪ ਗਰੇਵਾਲ, ਹਰਜੀਤ ਸਿੰਘ ਬੇਦੀ, ਰਾਮ ਸਰਨ ਢੀਂਗਰਾ, ਜੋਗਿੰਦਰ ਸਿੰਘ ਅਣਖੀਲਾ ਅਤੇ ਸੁਖਮਿੰਦਰ ਰਾਮਪੁਰੀ ਨੇ ਆਪਣੇ ਕਲਾਮ ਸੁਣਾ ਕੇ ਮੈਂਬਰਾਂ ਨੂੰ ਨਿਹਾਲ ਕੀਤਾ। ਸਤਵੰਤ ਸਿੰਘ ਬੋਪਾਰਾਏ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਚਾਹ ਪਾਣੀ ਦੀ ਸੇਵਾ ਸਰਦੂਲ ਸਿੰਘ ਗਿੱਲ, ਸੁਖਵੰਤ ਸਿੰਘ, ਦਰਸ਼ਨ ਸਿੰਘ ਗਿੱਲ ਨੇ ਬਾਖੂਬੀ ਨਿਭਾਈ। ਜੋਗਿੰਦਰ ਸਿੰਘ ਅਣਖੀਲਾ ਨੇ ਸਕੱਤਰ ਦੇ ਫਰਜ਼ ਨਿਭਾਏ। ਪ੍ਰਧਾਨਗੀ ਸੁਖਮਿੰਦਰ ਸਿੰਘ ਮਾਂਗਟ ਨੇ ਕੀਤੀ। ਇਸ ਪ੍ਰੋਗਰਾਮ ਦੀ ਦੇਖ ਰੇਖ ਗੁਰਮੇਲ ਸਿੰਘ ਬਾਠ ਨੇ ਕੀਤੀ।

RELATED ARTICLES
POPULAR POSTS