1.5 C
Toronto
Friday, February 20, 2026
spot_img
Homeਕੈਨੇਡਾਪੱਤਝੜ ਦਾ ਮੇਲਾ 10 ਸਤੰਬਰ ਨੂੰ ਕਰਵਾਇਆ ਜਾਵੇਗਾ

ਪੱਤਝੜ ਦਾ ਮੇਲਾ 10 ਸਤੰਬਰ ਨੂੰ ਕਰਵਾਇਆ ਜਾਵੇਗਾ

logo-2-1-300x105-3-300x105ਬਰਲਿੰਗਟਨ : ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ਼ ਰਲ਼ ਕੇ ਪੱਤਝੜ ਦਾ ਮੇਲਾ (FALL FAIR) 10 ਸਤੰਬਰ 2016 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ 1377 WALKERS LINE ਵਿਖੇ ਹੋਵੇਗਾ। ਇਸ ਮੇਲੇ ਵਿੱਚ ਬੱਚਿਆਂ ਵਾਸਤੇ ਵੱਖ – ਵੱਖ ਰਾਈਡਾਂ ਅਤੇ ਹੋਰ ਖੇਡਾਂ ਦਾ ਪ੍ਰਬੰਧ ਹੋਵੇਗਾ। ਕਈ ਤਰ੍ਹਾਂ ਦੇ ਦੁਰਲੱਭ ਜਾਨਵਰ ਜਿਵੇਂ ਸੱਪ ਅਤੇ ਗੋਹ ਆਦਿ ਦਿਖਾਏ ਜਾਣਗੇ। ਸਾਊਥ ਏਸ਼ੀਅਨ ਸੀਨੀਅਰਜ਼ ਵਲੋਂ ਸਾਰਿਆਂ ਲਈ ਫਰੀ ਸਮੋਸੇ, ਜਲੇਬੀਆਂ ਅਤੇ ਕੈਨੇਡੀਅਨ ਭਾਈਚਾਰੇ ਵਲੋਂ ਕੋਲਡ ਡਰਿੰਕ, ਹੋਟ ਡੌਗ ਅਤੇ ਬਰਗਰ ਆਦਿ ਦੀ ਫਰੀ ਸੇਵਾ ਹੋਵੇਗੀ। ਸਾਰਿਆਂ ਨੂੰ ਇਸ ਮੇਲੇ ਵਿੱਚ ਸ਼ਾਮਿਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਇਹ ਮੇਲਾ ਬਿਲਕੁਲ ਫਰੀ ਹੈ, ਇਸ ਦੀ ਕੋਈ ਟਿਕਟ ਨਹੀਂ ਹੈ। ਹੋਰ ਜਾਣਕਾਰੀ ਲਈ  ਰਸ਼ਪਾਲ ਸਿੰਘ ਜੌਹਲ਼, ਪ੍ਰਧਾਨ ਸਾਊਥ ਏਸ਼ੀਅਨ ਸੀਨੀਅਰਜ਼ ਬਰਲਿੰਗਟਨ ਨੂੰ 905-617-3100 ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS