-3.7 C
Toronto
Thursday, January 22, 2026
spot_img
Homeਕੈਨੇਡਾਫਿਲਮ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਦੇਖ-ਰੇਖ ਹੇਠ ਹੋਇਆ ਫਿਲਮ ਆਡੀਸ਼ਨ

ਫਿਲਮ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਦੇਖ-ਰੇਖ ਹੇਠ ਹੋਇਆ ਫਿਲਮ ਆਡੀਸ਼ਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਇੱਥੇ ਆਏ ਬੌਲੀਵੁੱਡ ਦੇ ਨਾਮਵਰ ਫਿਲਮ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਅਗਵਾਈ ਹੇਠ ‘ਜੀ ਡੀ ਫਿਲਮ ਪ੍ਰੋਡਕਸ਼ਨ’ ਅਤੇ ਮੋਗਾ ਫਿਲਮ ਸਟੂਡੀਓ ਦੇ ਜੱਸੀ ਢੰਡੀਆਂ ਸੰਧੂ ਵੱਲੋਂ ਬਰੈਂਪਟਨ ਵਿਖੇ ਟੋਰਾਂਟੋਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੱਸਦੇ ਕਲਾਕਾਰਾਂ ਅਤੇ ਫਿਲਮਾਂ ਵਿੱਚ ਕੰਮ ਕਰਨ ਦੇ ਚਾਹਵਾਨ ਲੋਕਾਂ ਲਈ ਫਿਲਮ ਆਡੀਸ਼ਨ (ਸਕਰੀਨ ਟੈਸਟ) ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੋਗਾ ਫਿਲਮ ਪ੍ਰੋਡਕਸ਼ਨ ਦੇ ਸੰਚਾਲਕ ਜੱਸੀ ਢੰਡੀਆਂ ਨੇ ਦੱਸਿਆ ਕਿ ਨਿਰਦੇਸ਼ਕ ਸ਼ਿਵਮ ਸ਼ਰਮਾਂ ਦੀ ਨਿਰਦੇਸ਼ਨਾਂ ਹੇਠ ਇੱਕ ਫਿਲਮ ਬਣਾਈ ਜਾ ਰਹੀ ਹੈ। ਇਹ ਫਿਲਮ ਬਰੈਂਪਟਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੀ ਫਿਲਮਾਈ ਜਾਵੇਗੀ। ਨਾਮਵਰ ਫਿਲਮੀ ਅਦਾਕਾਰਾਂ ਬੀ ਐਨ ਸ਼ਰਮਾ, ਸੰਜ਼ੇ ਮਿਸ਼ਰਾ, ਹਰਗੀ ਸੰਘਾ ਅਤੇ ਜੰਸੀ ਢੰਡੀਆਂ ਨੂੰ ਲੈ ਕੇ ਬਣਾਈ ਜਾਣ ਵਾਲੀ ਇਸ ਫਿਲਮ ਵਿੱਚ ਮੁੱਖ ਕਿਰਦਾਰ ਬਰੈਂਪਟਨ ਨਿਵਾਸੀ ਅਰਸ਼ ਚਾਵਲਾ ਨਿਭਾਉਣਗੇ। ਇਸ ਫਿਲਮ ਦਾ ਗੀਤ ਸੰਗੀਤ ਨਛੱਤਰ ਗਿੱਲ ਅਤੇ ਰਣਜੀਤ ਬਾਵਾ ਦਾ ਹੋਵੇਗਾ। ਇਹ ਫਿਲਮ ਮਾਰਚ ਦੇ ਅੱਧ ਤੋਂ ਸ਼ੁਰੂ ਹੋ ਕੇ ਜੂਨ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਜਰਮਨ ਸਿੰਘ ਢਢੀਆਂ ਸੰਧੂ, ਜੋਤੀ ਸ਼ਰਮਾ ਆਦਿ ਤੋਂ ਇਲਾਵਾ ਅਨੇਕਾਂ ਹੀ ਹੋਰ ਵੀ ਲੋਕ ਮੌਜੂਦ ਸਨ।

RELATED ARTICLES
POPULAR POSTS