ਬਰੈਂਪਟਨ/ਡਾ.ਝੰਡ : ਓਨਟਾਰੀਓ ਐੱਨ.ਡੀ.ਪੀ. ਦੀ ਡਿਪਟੀ ਲੀਡਰ ਤੇ ਬਰੈਂਪਟਨ ਸੈਂਟਰ ਦੀ ਐੱਮ.ਪੀ.ਪੀ. ਸਾਰਾ ਸਿੰਘ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਕਮਿਊਨਿਟੀ ਓਪਨ ਹਾਊਸ 24 ਫ਼ਰਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਕੰਨਸਟੀਚੂਐਂਸੀ ਆਫ਼ਿਸ 456, ਵੋਡਨ ਸਟਰੀਟ (ਈਸਟ) ਵਿਖੇ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋਵੇਗਾ। ਸਾਰਾ ਸਿੰਘ ਬਰੈਂਪਟਨ ਸੈਂਟਰ ਨਿਵਾਸੀਆਂ ਅਤੇ ਸਮੁੱਚੇ ਬਰੈਂਪਟਨ ਕਮਿਊਨਿਟੀ ਦੇ ਗਰੁੱਪਾਂ ਨੂੰ ‘ਜੀ ਆਇਆਂ’ ਕਹਿਣਗੇ ਅਤੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕਰਨਗੇ। ਸਥਾਨਕ ਕਲਾਕਾਰ ਆਏ ਮਹਿਮਾਨਾਂ ਦਾ ਮਨੋਰੰਜਨ ਕਰਨਗੇ।
ਸਮੂਹ ਕਮਿਊਨਿਟੀ ਤੇ ਮੀਡੀਆ ਮੈਂਬਰਾਂ ਨੂੰ ਇਸ ਈਵੈਂਟ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਓਪਨ ਹਾਊਸ ਵਿਚ ਸਾਰਾ ਸਿੰਘ ਵੱਲੋਂ ਮੀਡੀਆ ਅਤੇ ਆਏ ਮਹਿਮਾਨਾਂ ਨੂੰ ਸ਼ਾਮ 4.15 ਵਜੇ ਸੰਬੋਧਨ ਕੀਤਾ ਜਾਏਗਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …