10.1 C
Toronto
Wednesday, September 23, 2026
spot_img
Homeਪੰਜਾਬਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿਚ 'ਆਪ' ਵਿਧਾਇਕ ਨਰੇਸ਼ ਯਾਦਵ ਸਣੇ ਦੋ ਬਰੀ

ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿਚ ‘ਆਪ’ ਵਿਧਾਇਕ ਨਰੇਸ਼ ਯਾਦਵ ਸਣੇ ਦੋ ਬਰੀ

ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿਚ ‘ਆਪ’ ਵਿਧਾਇਕ ਨਰੇਸ਼ ਯਾਦਵ ਸਣੇ ਦੋ ਬਰੀਵਿਜੇ ਕੁਮਾਰ ਤੇ ਗੌਰਵ ਖਜੂਰੀਆ ਨੂੰ ਦੋ-ਦੋ ਸਾਲ ਦੀ ਕੈਦ
ਸੰਗਰੂਰ/ਬਿਊਰੋ ਨਿਊਜ਼
ਅੱਜ ਸੰਗਰੂਰ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੇ ਇਕ ਹੋਰ ਆਰੋਪੀ ਨੰਦ ਕਿਸ਼ੋਰ ਨੂੰ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੂਨ 2016 ‘ਚ ਮਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ, ਜਿਸ ਵਿਚ ਨਰੇਸ਼ ਯਾਦਵ ਨੂੰ ਆਰੋਪੀ ਠਹਿਰਾਇਆ ਗਿਆ ਸੀ। ਘਟਨਾ ਤੋਂ ਬਾਅਦ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਸੰਗਰੂਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿਚ ਨਰੇਸ਼ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਦੂਸਰੇ ਦੋਸ਼ੀਆਂ ਵਿਜੇ ਕੁਮਾਰ ਅਤੇ ਗੌਰਵ ਕਥੂਰੀਆ ਨੂੰ ਦੋ-ਦੋ ਸਾਲ ਦੀ ਸਜਾ ਤੇ ਗਿਆਰਾਂ- ਗਿਆਰਾਂ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ।

RELATED ARTICLES
POPULAR POSTS