ਕਿਹਾ – ਜੇਕਰ ਕੋਈ ਭੁੱਖਾ ਸੌਂਦਾ ਹੈ ਤਾਂ ਉਹ ਡਾਈਟਿੰਗ ਕਰ ਰਿਹਾ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਸੂਬਿਆਂ ਨੂੰ ਲੈ ਕੇ ਜਾਰੀ ਨੀਤੀ ਆਯੋਗ ਦੀ ਰਿਪੋਰਟ ਵਿਚ ‘ਟਿਕਾਊ ਵਿਕਾਸ ਟੀਚਾ ਇੰਡੈੱਕਸ’ ਵਿਚ ਪੰਜਾਬ 2 ਅੰਕ ਹੇਠਾਂ ਚਲਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕੋਈ ਵੀ ਭੁੱਖਾ ਨਹੀਂ ਸੌਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰ ਵੀ ਰਿਹਾ ਹੈ ਤਾਂ ਉਹ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿੱਧੂ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ‘ਚ ਕੋਈ ਅਜਿਹਾ ਵੀ ਹੈ, ਜਿਹੜਾ ਭੁੱਖੇ ਪੇਟ ਸੌਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਡੇ ਲੋਕਾਂ ਦੀ ਖ਼ੁਰਾਕ ਇੰਨੀ ਤੰਦਰੁਸਤ ਅਤੇ ਵਧੀਆ ਹੈ, ਕਿਸੇ ਦੇ ਭੁੱਖੇ ਪੇਟ ਸੌਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰਿਪੋਰਟ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ‘ਚ ਕਦੇ ਵੀ ਭੁੱਖਮਰੀ ਨਹੀਂ ਹੋਈ ਹੈ। ਧਰਮਸੋਤ ਨੇ ਇਸ ਰਿਪੋਰਟ ਨੂੰ ਗਲਤ ਦੱਸਦਿਆਂ ਕਿਹਾ ਕਿ ਅਸੀਂ ਆਟਾ ਅਤੇ ਦਾਲ ਤੱਕ ਮੁਫ਼ਤ ਦਿੰਦੇ ਹਾਂ, ਕੀ ਲੋਕ ਰੋਟੀ ਵੀ ਨਹੀਂ ਪਕਾ ਸਕਦੇ?
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …