3 ਸਾਲਾ ਬੱਚੇ ਸਮੇਤ 4 ਵਿਅਕਤੀਆਂ ਦੀ ਹੋਈ ਮੌਤ
ਟਾਂਡਾ ਉੜਮੁੜ/ਬਿਊਰੋ ਨਿਊਜ਼ : ਟਾਂਡਾ-ਹੁਸ਼ਿਆਰਪੁਰ ਸੜਕ ’ਤੇ ਢੱਟਾਂ ਪੁਲੀ ਨੇੜੇ ਇਕ ਟਰਾਲੇ ਅਤੇ ਇਨੋਵਾ ਵਿਚਕਾਰ ਹੋਏ ਭਿਆਨਕ ਹਾਦਸੇ ਦੌਰਾਨ ਇਕ ਤਿੰਨ ਸਾਲਾ ਬੱਚੇ ਸਮੇਤ ਇਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਵਿਚ ਵਿਚ ਜਖਮੀ ਹੋਈ ਮਹਿਲਾ ਨੂੰ ਅੰਮਿ੍ਰਤਸਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਚਕਨਾਚੂਰ ਹੋ ਗਈ। ਮਿ੍ਰਤਕਾਂ ਵਿਚ ਦੋ ਮਰਦ ਇਕ ਔਰਤ ਅਤੇ ਇਕ ਤਿੰਨ ਸਾਲ ਦਾ ਬੱਚਾ ਸ਼ਾਮਿਲ ਹੈ। ਮਿ੍ਰਤਕਾਂ ਵਿਚੋਂ ਇਕ ਦੀ ਪਛਾਣ ਫਾਰੂਕ ਵਾਸੀ ਜੰਮੂ ਵਜੋਂ ਹੋਈ, ਜਦਕਿ ਬਾਕੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਰਾਲਾ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ ਅਤੇ ਜਦੋ ਇਹ ਟਰਾਲਾ ਢੱਟਾਂ ਪੁਲੀ ਨੇੜੇ ਪਹੁੰਚਿਆ ਤਾਂ ਇਹ ਟਰਾਲਾ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨਾਲ ਜਾ ਟਕਰਾਇਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
Check Also
ਈਰਾਨ ਤੋਂ ਅਰਮੀਨੀਆ ਦੇ ਰਸਤੇ ਵਾਪਸ ਪਰਤਣਗੇ ਭਾਰਤੀ ਵਿਦਿਆਰਥੀ
ਇਜਰਾਈਲ ਨਾਲ ਟਕਰਾਅ ਦੇ ਚੱਲਦਿਆਂ 1500 ਵਿਦਿਆਰਥੀ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਇਜਰਾਈਲ ਤੋਂ ਲਗਾਤਾਰ ਚੌਥੇ ਦਿਨ ਜਾਰੀ ਲੜਾਈ ਦੌਰਾਨ ਈਰਾਨ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਈਰਾਨ ’ਚੋਂ ਵਾਪਸ ਲਿਆਉਣ ਲਈ ਈਰਾਨ ਵਿਚ ਆਰਮੀਨੀਆ ਦੇ ਰਾਜਦੂਤ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਵਿਚ 1500 ਵਿਦਿਆਰਥੀਆਂ ਸਣੇ ਕਰੀਬ 10 ਹਜ਼ਾਰ ਭਾਰਤੀ ਫਸੇ ਹੋਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੌਜੂੁਦਾ ਹਾਲਾਤ ਦੌਰਾਨ ਦੇਸ਼ ਦੇ ਏਅਰਪੋਰਟ ਭਾਵੇਂ ਬੰਦ ਹਨ, ਪਰ ਲੈਂਡ ਬਾਰਡਰਜ਼ ਖੁੱਲ੍ਹੇ ਹਨ। ਉਧਰ ਦੂਜੇ ਪਾਸੇ ਈਰਾਨੀ ਫੌਜ ਨੇ ਸੈਂਟਰਲ ਇਜ਼ਰਾਈਲ ਵਿਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ।