Home / ਪੰਜਾਬ / ਸਿੰਘੂ ਬਾਰਡਰ ’ਤੇ ਹੋਈ ਹੱਤਿਆ ਦੇ ਮਾਮਲੇ ’ਚ 4 ਨਿਹੰਗ ਕਰ ਚੁੱਕੇ ਹਨ ਆਤਮ ਸਮਰਪਣ

ਸਿੰਘੂ ਬਾਰਡਰ ’ਤੇ ਹੋਈ ਹੱਤਿਆ ਦੇ ਮਾਮਲੇ ’ਚ 4 ਨਿਹੰਗ ਕਰ ਚੁੱਕੇ ਹਨ ਆਤਮ ਸਮਰਪਣ

ਚੰਡੀਗੜ੍ਹ/ਬਿਊਰੋ ਨਿਊਜ਼
ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਚਾਰ ਨਿਹੰਗਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪਿਛਲੇ ਦਿਨੀਂ ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ ਨਾਮ ਦੇ ਦੋ ਨਿਹੰਗਾਂ ਨੇ ਕੁੰਡਲੀ ਬਾਰਡਰ ’ਤੇ ਸਰੈਂਡਰ ਕੀਤਾ। ਸਰੈਂਡਰ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਵੀ ਕੀਤੀ। ਧਿਆਨ ਰਹੇ ਕਿ ਸਿੰਘੂ ਬਾਰਡਰ ’ਤੇ ਲੰਘੇ ਸ਼ੁੱਕਰਵਾਰ ਨੂੰ ਹੋਈ ਲਖਬੀਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਹੁਣ ਤੱਕ ਚਾਰ ਨਿਹੰਗ ਆਤਮ ਸਮਰਪਣ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਸਰਬਜੀਤ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਸਰੈਂਡਰ ਕਰ ਦਿੱਤਾ ਸੀ ਅਤੇ ਉਸ ਤੋਂ ਅਗਲੇ ਦਿਨ ਨਰਾਇਣ ਸਿੰਘ ਨੇ ਅੰਮਿ੍ਰਤਸਰ ਵਿਚ ਅਤੇ ਭਗਵੰਤ ਸਿੰਘ ਤੇ ਗੋਵਿੰਦਪ੍ਰੀਤ ਸਿੰਘ ਨੇ ਸਿੱਘੂ ਬਾਰਡਰ ’ਤੇ ਕੁੰਡਲੀ ਪੁਲਿਸ ਦੇ ਸਾਹਮਣੇ ਸਰੈਂਡਰ ਕੀਤਾ ਸੀ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …