21.2 C
Toronto
Sunday, September 27, 2026
spot_img
Homeਪੰਜਾਬਬਰਨਾਲਾ 'ਚ ਘਰ ਅੰਦਰ ਨੌਜਵਾਨ ਨੇ ਜਲਾਈ ਆਪਣੀ ਚਿਤਾ

ਬਰਨਾਲਾ ‘ਚ ਘਰ ਅੰਦਰ ਨੌਜਵਾਨ ਨੇ ਜਲਾਈ ਆਪਣੀ ਚਿਤਾ

ਬਰਨਾਲਾ ‘ਚ ਘਰ ਅੰਦਰ ਨੌਜਵਾਨ ਨੇ ਜਲਾਈ ਆਪਣੀ ਚਿਤਾਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਨੇੜਲੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਚ ਕਰਜ਼ੇ ਦੇ ਸਤਾਏ ਮਜਦੂਰ ਨੇ ਖੁਦ ਆਪਣੀ ਚਿਤਾ ਜਲਾ ਲਈ। ਇਸ ਗਰੀਬ ਨੌਜਵਾਨ ਨੇ ਘਰ ਅੰਦਰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਸਿਰ ਚੜ੍ਹੇ ਕਰਜੇ ਦੇ ਚੱਲਦੇ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ।
ਜਾਣਕਾਰੀ ਮੁਤਾਬਕ ਪਿੰਡ ਨਰਾਇਣਗੜ੍ਹ ਸੋਹੀਆ ਵਿਚ 34 ਸਾਲਾ ਦਲਿਤ ਨੌਜਵਾਨ ਲਖਵੀਰ ਦੇ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਇਆ ਸੀ। ਪਰ ਇਹ ਕਰਜ਼ਾ ਉਤਾਰਨਾ ਮੁਸ਼ਕਲ ਹੋ ਰਿਹਾ ਸੀ। ਅਜਿਹੇ ਹਲਾਤਾਂ ਵਿਚ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ।
ਪਰਿਵਾਰ ਮੁਤਾਬਕ ਅੱਜ ਜਦ ਸਾਰਾ ਪਰਿਵਾਰ ਪਿੰਡ ਵਿਚ ਇੱਕ ਧਾਰਮਿਕ ਸਮਾਗਮ ਵਿੱਚ ਗਿਆ ਸੀ। ਪਿੱਛੋਂ ਲਖਵੀਰ ਸਿੰਘ ਨੇ ਚੁਬਾਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾ ਲਈ। ਲਖਵੀਰ ਦੇ ਪਰਿਵਾਰ ਵਿੱਚ ਪਤਨੀ, ਬਿਰਧ ਮਾਂ ਅਤੇ ਦੋ ਲੜਕੇ ਹਨ।

RELATED ARTICLES
POPULAR POSTS