ਕਿਹਾ, ਸੂਚੀ ‘ਚ ਆਉਣ ਤੋਂ ਰਹਿ ਗਏ ਵਿਅਕਤੀਆਂ ਨੂੰ ਮਿਲੇਗਾ ਫਿਰ ਮੌਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਸਾਮ ਵਿਚ ਐਨ.ਆਰ.ਸੀ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਲੰਘੀ 30 ਜੁਲਾਈ ਨੂੰ ਆਇਆ ਐਨ.ਆਰ.ਸੀ ਦਾ ਖਰੜਾ ਅੰਤਿਮ ਨਹੀਂ ਹੈ। ਜੋ ਵਿਅਕਤੀ ਇਸ ਸੂਚੀ ਵਿਚ ਆਉਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਫਿਰ ਮੌਕਾ ਦਿਤਾ ਜਾਵੇਗਾ। ਉਨ੍ਹਾਂ ਨੇ ਸੰਸਦ ਵਿਚ ਕਿਹਾ ਕਿ ਐਨ.ਆਰ.ਸੀ. ਨੂੰ ਲੈ ਕੇ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਕਿਹਾ ਕਿ ਐਨ.ਆਰ.ਸੀ ਵਿਚ ਕੋਈ ਵੱਖਵਾਦ ਨਹੀਂ ਕੀਤਾ ਗਿਆ ਅਤੇ ਨਾ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨ.ਆਰ.ਸੀ ਦੀ ਪ੍ਰਕਿਰਿਆ 1985 ਦੇ ਅਸਾਮ ਸਮਝੌਤੇ ਦੇ ਜਰੀਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਮੇਂ ਸ਼ੁਰੂ ਹੋਈ ਸੀ। ਇਸ ਨੂੰ ਅੱਪਡੇਟ ਕਰਨ ਦਾ ਫ਼ੈਸਲਾ 2005 ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਿਆ ਸੀ ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …