ਕਸ਼ਮੀਰ ਭਾਰਤ ਦਾ ਹੈ ਤੇ ਭਾਰਤ ਦਾ ਹੀ ਰਹੇਗਾ : ਰਾਜਨਾਥ ਸਿੰਘ
ਜੰਮੂ/ਬਿਊਰੋ ਨਿਊਜ਼
ਆਲ ਪਾਰਟੀ ਡੈਲੀਗੇਸ਼ਨ ਨਾਲ ਦੋ ਦਿਨ ਕਸ਼ਮੀਰ ਦੌਰੇ ‘ਤੇ ਗਏ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ‘ਤੇ ਗੱਲਬਾਤ ਲਈ ਸਿਰਫ ਸਾਡੇ ਦਰਵਾਜ਼ੇ ਹੀ ਨਹੀਂ ਰੋਸ਼ਨਦਾਨ ਵੀ ਖੁੱਲ੍ਹੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਦੋ ਦਿਨ ਵਿੱਚ ਆਲ ਪਾਰਟੀ ਡੈਲੀਗੇਸ਼ਨ ਨੇ 30 ਤੋਂ ਜ਼ਿਆਦਾ ਪ੍ਰਤੀਨਿਧ ਮੰਡਲ ਨਾਲ ਗੱਲਬਾਤ ਕੀਤੀ ਹੈ। ਇਸ ਪੂਰੀ ਗੱਲਬਾਤ ਵਿੱਚ ਵੱਡੀ ਤਾਦਾਦ ਵਿੱਚ ਲੋਕ ਇਹ ਚਾਹੁੰਦੇ ਹਨ ਕਿ ਹਰ ਕੋਈ ਕਸ਼ਮੀਰ ਵਿੱਚ ਸ਼ਾਂਤੀ ਚਾਹੁੰਦਾ ਹੈ।
ਰਾਜਨਾਥ ਨੇ ਕਿਹਾ, ਕਸ਼ਮੀਰ ਭਾਰਤ ਦਾ ਹਿੱਸਾ ਹੈ ਤੇ ਰਹੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕਸ਼ਮੀਰ ਵਿੱਚ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਰਾਜਨਾਥ ਨੇ ਕਿਹਾ, ਡੈਲੀਗੇਸ਼ਨ ਦੇ ਕੁਝ ਲੋਕ ਹੁਰੀਅਤ ਲੀਡਰਾਂ ਨਾਲ ਗੱਲਬਾਤ ਕਰਨ ਗਏ ਸਨ ਪਰ ਉਨ੍ਹਾਂ ਗੱਲਬਾਤ ਨਹੀਂ ਕੀਤੀ। ਉਹ ਲੋਕ ਇਨਸਾਨੀਅਤ, ਕਸ਼ਮੀਰੀਅਤ ਤੇ ਜਮਹੂਰੀਅਤ ਵਿੱਚ ਵਿਸ਼ਵਾਸ ਨਹੀਂ ਰੱਖਦੇ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …