16.2 C
Toronto
Sunday, October 5, 2025
spot_img
Homeਭਾਰਤਰਾਹੁਲ ਗਾਂਧੀ ਦਾ ਖਾਤਾ ਟਵਿੱਟਰ ਨੇ ਕੀਤਾ ਬਹਾਲ

ਰਾਹੁਲ ਗਾਂਧੀ ਦਾ ਖਾਤਾ ਟਵਿੱਟਰ ਨੇ ਕੀਤਾ ਬਹਾਲ

ਕਾਂਗਰਸ ਪਾਰਟੀ ਦੇ ਆਗੂਆਂ ਨੇ ਨੇਮਾਂ ਦੀ ਕੀਤੀ ਸੀ ਉਲੰਘਣਾ : ਟਵਿੱਟਰ ਦਾ ਦਾਅਵਾ
ਨਵੀਂ ਦਿੱਲੀ : ਟਵਿੱਟਰ ਨੇ ਰਾਹੁਲ ਗਾਂਧੀ, ਕਾਂਗਰਸ ਪਾਰਟੀ ਅਤੇ ਉਸ ਦੇ ਹੋਰ ਆਗੂਆਂ ਦੇ ਖਾਤੇ ਬਹਾਲ ਕਰ ਦਿੱਤੇ ਹਨ। ਜਬਰ-ਜਨਾਹ ਦੀ ਕਥਿਤ ਪੀੜਤਾ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨ ‘ਤੇ ਕਾਂਗਰਸ ਦੇ ਟਵਿੱਟਰ ਹੈਂਡਲ, ਰਾਹੁਲ ਅਤੇ ਪਾਰਟੀ ਦੇ ਹੋਰ ਆਗੂਆਂ ਦੇ ਖਾਤੇ ਬਲਾਕ ਕਰ ਦਿੱਤੇ ਗਏ ਸਨ। ਟਵਿੱਟਰ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਨੇ ਨੇਮਾਂ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਟਵੀਟ ਕਰਕੇ ਸਭ ਤੋਂ ਪਹਿਲਾਂ ਬਿਆਨ ਦਿੰਦਿਆਂ ਕਿਹਾ, ‘ਸਤਿਆਮੇਵ ਜਯਤੇ’ ਯਾਨੀ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਖਾਤੇ ਬਹਾਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਕੁਝ ਆਗੂਆਂ ਨੇ ਹੈਸ਼ਟੈਗ ‘ਟਵਿੱਟਰ ਦੇ ਪਾਖੰਡ ਖਿਲਾਫ ਆਵਾਜ਼ ਬੁਲੰਦ ਕਰੋ’ ਮੁਹਿੰਮ ਚਲਾ ਦਿੱਤੀ। ਇਕ ਕਾਂਗਰਸ ਆਗੂ ਨੇ ਕਿਹਾ ਕਿ ਟਵਿੱਟਰ ਤੋਂ ਭਾਰਤ ਦੇ ਲੋਕ ਜਵਾਬਦੇਹੀ ਦੀ ਮੰਗ ਕਰਦੇ ਹਨ। ਉਨ੍ਹਾਂ ਟਵਿੱਟਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਡਰ ਕਾਰਨ ਸਿਆਸਤ ‘ਚ ਦਖ਼ਲ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਕਈ ਕਾਂਗਰਸ ਆਗੂਆਂ ਨੇ ਟਵੀਟ ਕਰਕੇ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਭਾਰਤੀਆਂ ਦੀ ਆਵਾਜ਼ ਦਬਾਉਣੀ ਬੰਦ ਕੀਤੀ ਜਾਵੇ। ‘ਭਾਜਪਾ ਤੋਂ ਨਾ ਡਰੋ ਅਤੇ ਨਿਆਂ ਮੰਗਣ ਵਾਲੇ ਸਾਰੇ ਖਾਤੇ ਬਹਾਲ ਕੀਤੇ ਜਾਣ।’ ਇਸ ਦੌਰਾਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਟਵਿੱਟਰ ਵੀ ਸਿਆਸਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਦਾ ਟਵਿੱਟਰ ਖਾਤਾ ਬੰਦ ਕਰਨਾ ਗੈਰਕਾਨੂੰਨੀ ਕਦਮ ਹੈ। ਉਧਰ ਟਵਿੱਟਰ ਨੇ ਆਪਣੇ ਭਾਰਤ ‘ਚ ਮੁਖੀ ਮਨੀਸ਼ ਮਹੇਸ਼ਵਰੀ ਨੂੰ ਅਮਰੀਕਾ ‘ਚ ਸੀਨੀਅਰ ਡਾਇਰੈਕਟਰ ਬਣਾ ਕੇ ਤਬਦੀਲ ਕਰ ਦਿੱਤਾ ਹੈ।
ਰਾਹੁਲ ਦਾ ਟਵਿੱਟਰ ਖਾਤਾ ਮੁੜ ਬੰਦ ਹੋਵੇ: ਭਾਜਪਾ
ਨਵੀਂ ਦਿੱਲੀ : ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ‘ਤੇ ਜਬਰ- ਜਨਾਹ ਪੀੜਤ ਨੌਂ ਸਾਲ ਬੱਚੀ ਦੇ ਪਰਿਵਾਰ ਦੀ ਤਸਵੀਰ ਟਵੀਟ ਕਰਨ ‘ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਲਈ ਅਜਿਹੇ ਮੁੱਦਿਆਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਭਾਜਪਾ ਆਗੂ ਨੇ ਮੰਗ ਕੀਤੀ ਕਿ ਟਵਿੱਟਰ ਨੂੰ ਗਾਂਧੀ ਦਾ ਖਾਤਾ ਮੁੜ ਬਲਾਕ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੀੜਤ ਦੇ ਪਰਿਵਾਰ ਨੇ ਗਾਂਧੀ ਦਾ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣ ਦਾ ਦਾਅਵਾ ਨਕਾਰ ਦਿੱਤਾ ਹੈ।

RELATED ARTICLES
POPULAR POSTS