Breaking News
Home / ਭਾਰਤ / ਗ੍ਰਹਿ ਮੰਤਰਾਲੇ ਦਾ ਸੂਬਾ ਸਰਕਾਰਾਂ ਨੂੰ ਕਹਿਣਾ

ਗ੍ਰਹਿ ਮੰਤਰਾਲੇ ਦਾ ਸੂਬਾ ਸਰਕਾਰਾਂ ਨੂੰ ਕਹਿਣਾ

ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਗੁਲਦਸਤੇ ਨਾਲ ਨਹੀਂ, ਇਕ ਫੁੱਲ ਨਾਲ ਕਰੋ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਵਿਚ ਗੁਲਦਸਤਾ ਭੇਟ ਕਰਨ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਆਦੇਸ਼ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਨਹੀਂ ਜਾਵੇਗਾ, ਇਹ ਆਦੇਸ਼ ਸਾਰੇ ਰਾਜਾਂ ਨੂੰ ਕੀਤੇ ਗਏ ਹਨ। ਇਸ ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਖਾਦੀ ਦੇ ਰੁਮਾਲ ਵਿਚ ਰੱਖ ਕੇ ਇਕ ਫੁੱਲ ਦਿੱਤਾ ਜਾਵੇਗਾ ਤਾਂ ਇਹ ਬਿਹਤਰ ਹੋਵੇਗਾ। ਜਾਂ ਫਿਰ ਕੋਈ ਕਿਤਾਬ ਵੀ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ ਜਾ ਸਕਦੀ ਹੈ। ਚੇਤੇ ਰਹੇ ਕਿ ਮੋਦੀ ਨੇ ਕਿਹਾ  ਸੀ ਕਿ ਕਿਸੇ ਦਾ ਸਵਾਗਤ ਕਰਨ ਲਈ ਉਸ ਨੂੰ ਕਿਤਾਬ ਭੇਟ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਸੀ ਕਿ ਪੜ੍ਹਨ ਨਾਲ ਜ਼ਿਆਦਾ ਆਨੰਦ ਮਿਲਦਾ ਹੈ ਅਤੇ ਗਿਆਨ ਤੋਂ ਵੱਡੀ ਕੋਈ ਤਾਕਤ ਨਹੀਂ ਹੈ।

Check Also

ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਹੁਣ 13 ਮਈ ਨੂੰ ਹੋਵੇਗੀ ਸੁਣਵਾਈ

ਦਿੱਲੀ ਹਾਈਕੋਰਟ ਨੇ ਈਡੀ ਅਤੇ ਸੀਬੀਆਈ ਨੂੰ ਜਵਾਬ ਦੇਣ ਲਈ ਦਿੱਤਾ 4 ਦਿਨ ਦਾ ਸਮਾਂ …