Breaking News
Home / ਭਾਰਤ / ਜਿੱਤ ਦੇ ਦਾਅਵੇ ਕਰਨ ਵਾਲੇ ਮਨੋਜ ਤਿਵਾੜੀ ਨੇ ਹਾਰ ਕੀਤੀ ਸਵੀਕਾਰ

ਜਿੱਤ ਦੇ ਦਾਅਵੇ ਕਰਨ ਵਾਲੇ ਮਨੋਜ ਤਿਵਾੜੀ ਨੇ ਹਾਰ ਕੀਤੀ ਸਵੀਕਾਰ

ਨਵੀਂ ਦਿੱਲੀ : ਦਿੱਲੀ ਵਿਚ ਜਿੱਤ ਦੇ ਦਾਅਵੇ ਕਰਨ ਵਾਲੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪਾਰਟੀ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਧਿਆਨ ਰਹੇ ਕਿ ਤਿਵਾੜੀ ਇਕ ਟਵੀਟ ਕਰਕੇ 48 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਇਹ ਟਵੀਟ ਸਾਂਭ ਕੇ ਰੱਖ ਲੈਣਾ। ਤਿਵਾੜੀ ਨੇ ਤਸੱਲੀ ਪ੍ਰਗਟਾਈ ਕਿ ਐਤਕੀਂ ਭਾਜਪਾ ਦਾ ਵੋਟ ਫ਼ੀਸਦ 2015 ਦੇ ਮੁਕਾਬਲੇ 6 ਫੀਸਦ ਵਧਿਆ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਵੀ ਦਿੱਤੀ।

Check Also

ਘੱਗਰ ਪਾਰ ਕਰਕੇ ਸਕੂਲ ਜਾ ਰਹੇ ਬੱਚੇ

ਸਿਰਸਾ ਦੇ ਪਿੰਡਾਂ ਲਈ ਪੁਲ ਦਾ ਸੁਪਨਾ ਅਜੇ ਵੀ ਅਧੂਰਾ ਸਿਰਸਾ : ਹਰਿਆਣਾ ਦੇ ਸਿਰਸਾ …