
ਕਿਹਾ – ਫਿਰ ਹੋਵੇਗਾ 26/11 ਵਰਗਾ ਹਮਲਾ
ਮੁੰਬਈ/ਬਿਊਰੋ ਨਿਊਜ਼
ਮੁੰਬਈ ਦੇ ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਅਤੇ ਇਹ ਧਮਕੀ ਭਰਿਆ ਫੋਨ ਪਾਕਿਸਤਾਨ ਤੋਂ ਆਇਆ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਸੁਲਤਾਨ ਦੱਸਿਆ। ਮੁੰਬਈ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਟਲ ਦੀ ਸੁਰੱਖਿਆ ਵਧਾ ਦਿੱਤੀ ਹੈ। ਫੋਨ ਕਰਨ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਕਰਾਚੀ ਸਟਾਕ ਐਕਸਚੇਂਜ ਵਿਚ ਹੋਇਆ ਅੱਤਵਾਦੀ ਹਮਲਾ ਸਾਰਿਆਂ ਨੇ ਦੇਖਿਆ ਅਤੇ ਹੁਣ ਤਾਜ ਹੋਟਲ ਵਿਚ 26/11 ਵਰਗਾ ਹਮਲਾ ਫਿਰ ਹੋਵੇਗਾ। ਜਾਣਕਾਰੀ ਮਿਲਦਿਆਂ ਹੀ ਮੁੰਬਈ ਪੁਲਿਸ ਨੇ ਪੂਰੇ ਹੋਟਲ ਦੀ ਜਾਂਚ ਕੀਤੀ ਹੈ। ਹੋਟਲ ਦੇ ਬਾਹਰ ਸਪੈਸ਼ਲ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਧਿਆਨ ਰਹੇ ਕਿ 26 ਨਵੰਬਰ 2008 ਨੂੰ ਮੁੰਬਈ ਦੇ ਤਾਜ ਹੋਟਲ ਵਿਚ ਹੋਏ ਅੱਤਵਾਦੀ ਹਮਲੇ ਵਿਚ 166 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 600 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।