Breaking News
Home / ਭਾਰਤ / ਭਾਰਤੀ ਰਿਜ਼ਰਵ ਬੈਂਕ ਦਾ ਵੱਡਾ ਫੈਸਲਾ

ਭਾਰਤੀ ਰਿਜ਼ਰਵ ਬੈਂਕ ਦਾ ਵੱਡਾ ਫੈਸਲਾ

ਕੱਲ੍ਹ ਯਾਨੀ 1 ਅਪ੍ਰੈਲ ਨੂੰ ਇਨ੍ਹਾਂ ਛੇ ਬੈਂਕਾਂ ਦਾ ਪੈ ਜਾਏਗਾ ਭੋਗ

ਮੁੰਬਈ/ਬਿਊਰੋ ਨਿਊਜ਼
ਕੋਰੋਨਾਵਾਇਰਸ ਦੇ ਕਹਿਰ ਦੇ ਬਾਵਜੂਦ ਕੱਲ੍ਹ ਕੁਝ ਬੈਂਕਾਂ ਦਾ ਭੋਗ ਪੈ ਜਾਏਗਾ। ਚਰਚਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕੋਰੋਨਾਵਾਇਰਸ ਕਰਕੇ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਟਾਲ ਸਕਦਾ ਹੈ ਪਰ ਆਰਬੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਹਿਲੀ ਅਪ੍ਰੈਲ ਨੂੰ 10 ਬੈਂਕਾਂ ਦਾ ਰਲੇਵਾਂ ਹੋ ਜਾਏਗਾ। ਇਨ੍ਹਾਂ ਵਿੱਚੋਂ ਛੇ ਬੈਂਕ ਖਤਮ ਹੋ ਜਾਣਗੇ। ਸਰਕਾਰ ਦੇ ਇਸ ਫੈਸਲੇ ਨਾਲ 6 ਬੈਂਕਾਂ ਦੀ ਹੋਂਦ ਖ਼ਤਮ ਹੋ ਜਾਵੇਗੀ। ਬੈਂਕਾਂ ਦੀ ਰਲੇਵਾਂ ਯੋਜਨਾ ਮੁਤਾਬਕ ਓਰੀਐਂਟਲ ਬੈਂਕ ਆਫ਼ ਇੰਡੀਆ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ‘ਚ ਰਲੇਵਾਂ ਹੋਵੇਗਾ। ਸਿੰਡੀਕੇਟ ਬੈਂਕ ਦਾ ਕੈਨਰਾ ਬੈਂਕ ‘ਚ, ਅਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ‘ਚ, ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਰਲੇਵਾਂ ਹੋਵੇਗਾ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …