Breaking News
Home / ਭਾਰਤ / ਦੁਬਈ ‘ਚ ਪਾਕਿਸਤਾਨੀਆਂ ‘ਤੇ ਭਰੋਸਾ ਕਰਨ ਤੋਂ ਪੁਲਿਸ ਅਫਸਰ ਨੇ ਕੀਤਾ ਇਨਕਾਰ

ਦੁਬਈ ‘ਚ ਪਾਕਿਸਤਾਨੀਆਂ ‘ਤੇ ਭਰੋਸਾ ਕਰਨ ਤੋਂ ਪੁਲਿਸ ਅਫਸਰ ਨੇ ਕੀਤਾ ਇਨਕਾਰ

ਸਿਰਫ ਭਾਰਤੀਆਂ ਨੂੰ ਨੌਕਰੀ ਦੇਣ ਦੀ ਕਹੀ ਗੱਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਬਈ ਜਨਰਲ ਸਕਿਉਰਿਟੀ ਦੇ ਮੁਖੀ ਫਾਹੀ ਖਲਫਾਨ ਨੇ ਟਵੀਟ ਕੀਤਾ ਕਿ ਭਾਰਤੀਆਂ ਵਿਚ ਅਨੁਸ਼ਾਸਨ ਹੈ, ਜਦਕਿ ਪਾਕਿ ਨਾਗਰਿਕਾਂ ਵਿਚ ਦੇਸ਼ ਧ੍ਰੋਹ, ਅਪਰਾਧ ਅਤੇ ਤਸਕਰੀ ਚਰਮ ਸੀਮਾ ‘ਤੇ ਹੈ। ਉਨ੍ਹਾਂ ਲਿਖਿਆ ਕਿ ਖਾੜੀ ਦੇਸ਼ਾਂ ਲਈ ਪਾਕਿਸਤਾਨ ਦੇ ਲੋਕ ਗੰਭੀਰ ਖਤਰਾ ਬਣੇ ਹੋਏ ਹਨ, ਕਿਉਂਕਿ ਉਹ ਡਰੱਗ ਲਿਆਉਂਦੇ ਹਨ। ਇਸ ਨਾਲ ਖਾੜੀ ਦੇਸ਼ਾਂ ਵਿਚ ਨਸ਼ਾ ਕਾਰੋਬਾਰ ਵਧ ਰਿਹਾ ਹੈ। ਖਲਫਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਹਾਲ ਹੀ ਵਿਚ ਡਰੱਗ ਤਸਕਰੀ ਕਰਨ ਵਾਲੇ ਇਕ ਪਾਕਿਸਤਾਨੀ ਗੈਂਗ ਨੂੰ ਫੜਿਆ ਗਿਆ ਹੈ। ਖਲਫਾਨ ਨੇ ਯੂ.ਏ.ਈ. ਦੀਆਂ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਚੰਗੇ ਰਿਸ਼ਤੇ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਨੌਕਰੀ ਨਾ ਦਿੱਤੀ ਜਾਵੇ। ਭਾਰਤੀਆਂ ਦੇ ਅਨੁਸ਼ਾਸਨ ਅਤੇ ਕੰਮ ਪ੍ਰਤੀ ਉਨ੍ਹਾਂ ਦੀ ਲਗਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਅਪਰਾਧਿਕ ਮਾਮਲਿਆਂ ਤੋਂ ਪਰੇ ਹੀ ਰਹਿੰਦੇ ਹਨ।
ਇਸੇ ਦੌਰਾਨ ਪਾਕਿ ਮੀਡੀਆ ਨੇ ਵੀ ਖਲਫਾਨ ਵਲੋਂ ਕੀਤੇ ਟਵੀਟ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖਲਫਾਨ ਦੀਆਂ ਗੱਲਾਂ ‘ਤੇ ਧਿਆਨ ਦੇਣ ਦੀ ਲੋੜ ਨਹੀਂ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …