-14.6 C
Toronto
Saturday, January 31, 2026
spot_img
HomeਕੈਨੇਡਾFrontਦਿੱਲੀ ’ਚ ਹਵਾ ਪ੍ਰਦੂਸ਼ਣ ਕਰਕੇ ਓਲਾ ਤੇ ਊਬਰ ਟੈਕਸੀਆਂ ਦੇ ਦਾਖਲੇ ’ਤੇ...

ਦਿੱਲੀ ’ਚ ਹਵਾ ਪ੍ਰਦੂਸ਼ਣ ਕਰਕੇ ਓਲਾ ਤੇ ਊਬਰ ਟੈਕਸੀਆਂ ਦੇ ਦਾਖਲੇ ’ਤੇ ਰੋਕ

ਦਿੱਲੀ ’ਚ ਹਵਾ ਪ੍ਰਦੂਸ਼ਣ ਕਰਕੇ ਓਲਾ ਤੇ ਊਬਰ ਟੈਕਸੀਆਂ ਦੇ ਦਾਖਲੇ ’ਤੇ ਰੋਕ

ਇਕ ਹਫਤੇ ਤੱਕ ਜ਼ਹਿਰੀਲੀ ਹਵਾ ਤੋਂ ਰਾਹਤ ਨਾ ਮਿਲਣ ਦੀ ਸ਼ੰਭਾਵਨਾ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਐਪ ਬੇਸਿਡ ਟੈਕਸੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਅਰਵਿੰਦ ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਦਿੱਲੀ ਤੋਂ ਬਾਹਰ ਰਜਿਸਟਰਡ ਓਲਾ ਤੇ ਊਬਰ ਸਣੇ ਹੋਰ ਦੂਜੀਆਂ ਐਪ ਬੇਸਿਡ ਟੈਕਸੀਆਂ ਦੀ ਦਿੱਲੀ ’ਚ ਐਂਟਰੀ ’ਤੇ ਬੈਨ ਲਗਾਇਆ ਗਿਆ ਹੈ। ਦੱਸਿਆ ਗਿਆ ਕਿ ਸਿਰਫ ਦਿੱਲੀ ਵਿਚ ਰਜਿਸਟਰਡ ਐਪ ਬੇਸਿਡ ਟੈਕਸੀਆਂ ਹੀ ਦਿੱਲੀ ’ਚ ਚੱਲਣਗੀਆਂ। ਮਨਿਸਟਰੀ ਆਫ ਅਰਥ ਸਾਇੰਸ ਦਾ ਕਹਿਣਾ ਹੈ ਕਿ ਦਿੱਲੀ-ਐਨਸੀਆਰ ਵਿਚ ਅਗਲੇ ਪੰਜ-ਛੇ ਦਿਨ ਤੱਕ ਏਅਰ ਕੁਆਲਿਟੀ ਗੰਭੀਰ ਰਹਿ ਸਕਦੀ ਹੈ ਅਤੇ ਹਵਾ ਪ੍ਰਦੂਸ਼ਣ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਵੀਰਵਾਰ 9 ਨਵੰਬਰ ਨੂੰ ਦਿੱਲੀ ਵਿਚ ਏਅਰ ਕੁਆਲਿਟੀ ਇੰਡੈਕਸ 440 ਦਰਜ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ-ਐਨ.ਸੀ.ਆਰ. ਵਿਚ ਸਾਹ ਲੈਣਾ ਇਕ ਦਿਨ ਵਿਚ 10 ਸਿਗਰਟਾਂ ਪੀਣ ਦੇ ਬਰਾਬਰ ਹੈ। ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਖਰਾਬ ਏਅਰ ਕੁਆਲਿਟੀ ਵਿਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਸਾਹ ਨਾਲ ਸਬੰਧਤ ਬਿਮਾਰੀਆਂ ਵੀ ਹੋ ਸਕਦੀਆਂ ਹਨ। ਧਿਆਨ ਰਹੇ ਕਿ ਖਤਰਨਾਕ ਹਵਾ ਪ੍ਰਦੂਸ਼ਣ ਨੂੰ ਦੇਖਦਿਆਂ ਸਰਕਾਰ ਵਲੋਂ ਦਿੱਲੀ ਦੇ ਸਕੂਲਾਂ ’ਚ 9 ਤੋਂ 18 ਨਵੰਬਰ ਤੱਕ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਹਨ।

RELATED ARTICLES
POPULAR POSTS