ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਰੀਓ ਉਲੰਪਿਕ ਖੇਡਾਂ ਲਈ ਦੇਸ਼ ਦਾ ਸਦਭਾਵਨਾ ਦੂਤ ਬਣਨ ਦਾ ਭਾਰਤੀ ਉਲੰਪਿਕ ਸੰਘ ਦਾ ਸੱਦਾ ਸਵੀਕਾਰ ਕਰ ਲਿਆ ਹੈ। ਤੇਂਦੂਲਕਰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਸਦਭਾਵਨਾ ਦੂਤ ਬਣਨ ਵਾਲੇ ਤੀਸਰੇ ਵਿਅਕਤੀ ਹਨ। ਭਾਰਤੀ ਉਲੰਪਿਕ ਸੰਘ ਨੇ ਅੱਜ ਪੁਸ਼ਟੀ ਕੀਤੀ ਕਿ ਤੇਂਦੂਲਕਰ ਨੇ ਉਹਨਾਂ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਰਾਜੀਵ ਮਹਿਤਾ ਨੇ ਕਿਹਾ ਕਿ ਸਚਿਨ ਤੇਂਦੂਲਕਰ ਨੇ ਉਲੰਪਿਕ ਵਿਚ ਭਾਰਤੀ ਦਲ ਦਾ ਸਦਭਾਵਨਾ ਦੂਤ ਬਣਨ ਦਾ ਸਾਡਾ ਸੱਦਾ ਸਵੀਕਾਰ ਕਰ ਲਿਆ ਹੈ, ਜੋ ਕਿ ਖੁਸ਼ੀ ਦੀ ਗੱਲ ਹੈ।
ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਸਦਭਾਵਨਾ ਦੂਤ ਬਣਾਏ ਜਾਣ ‘ਤੇ ਮਿਲਖਾ ਸਿੰਘ ਸਮੇਤ ਹੋਰ ਕਈ ਖਿਡਾਰੀਆਂ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਉਲੰਪਿਕ ਸੰਘ ਨੇ ਬਿੰਦਰਾ, ਤੇਂਦੂਲਕਰ ਅਤੇ ਏ ਆਰ ਰਹਿਮਾਨ ਨਾਲ ਸੰਪਰਕ ਕੀਤਾ ਸੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …