Breaking News
Home / ਭਾਰਤ / ਕਿਸਾਨ ਮਹਾਂਪੰਚਾਇਤ ’ਚ ਬੋਲੀ ਪ੍ਰਿਅੰਕਾ ਗਾਂਧੀ

ਕਿਸਾਨ ਮਹਾਂਪੰਚਾਇਤ ’ਚ ਬੋਲੀ ਪ੍ਰਿਅੰਕਾ ਗਾਂਧੀ

ਕਿਹਾ, ਦੇਸ਼ ਭਗਤ ਅਤੇ ਦੇਸ਼ ਧ੍ਰੋਹੀ ਵਿਚ ਫਰਕ ਨਹੀਂ ਸਮਝ ਸਕੇ ਪ੍ਰਧਾਨ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਚ ਆਪਣੀ ਗੁਆਚੀ ਸ਼ਾਖ ਨੂੰ ਮੁੜ ਹਾਸਲ ਕਰਨ ਲਈ ਕਾਂਗਰਸ ਨੇ ਪੂਰੀ ਤਾਕਤ ਲਗਾਈ ਹੋਈ ਹੈ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਜੁਟ ਗਈ ਹੈ। ਇਸਦੇ ਚੱਲਦਿਆਂ ਅੱਜ ਬਿਜਨੌਰ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਮੋਦੀ ਸਰਕਾਰ ’ਤੇ ਜੰਮ ਕੇ ਸਿਆਸੀ ਨਿਸ਼ਾਨਾ ਸਾਧਿਆ। ਖੇਤੀ ਕਾਨੂੰਨਾਂ ਸਬੰਧੀ ਬੋਲਦਿਆਂ ਪ੍ਰਿਅੰਕਾ ਨੇ ਕਿਹਾ ਕਿ ਇਹ ਤਿੰਨ ਖੇਤੀ ਕਾਨੂੰਨ ਕਿਸਾਨੀ ਲਈ ਨਹੀਂ ਬਣੇ, ਇਹ ਕਾਨੂੰਨ ਮੋਦੀ ਦੇ ਸਰਮਾਏਦਾਰ ਮਿੱਤਰਾਂ ਲਈ ਬਣੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਜਨਤਾ ਸਭ ਦੇਖ ਰਹੀ ਹੈ ਕਿ ਦੇਸ਼ ਵਿਚ ਪਿਛਲੇ 7 ਸਾਲਾਂ ਤੋਂ ਕੀ ਹੋ ਰਿਹਾ ਹੈ। ਉਨ੍ਹਾਂ ਮੋਦੀ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਸੇਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰਾ ਦੇਸ਼ ਪੂੰਜੀਪਤੀ ਦੋਸਤਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਅਜੇ ਤੱਕ ਦੇਸ਼ ਭਗਤ ਅਤੇ ਦੇਸ਼ ਧ੍ਰੋਹੀ ਵਿਚ ਫਰਕ ਨਹੀਂ ਸਮਝ ਸਕੇ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …