ਸਸਕਾਰ ਤੇ ਭੋਗ 19 ਮਈ ਨੂੰ
ਬਰੈਂਪਟਨ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਦਸੂਹਾ ਨੇੜਲੇ ਪਿੰਡ ਬਲੱਗਣ ਤੋਂ 20 ਕੁ ਸਾਲ ਪਹਿਲਾਂ ਕੈਨੇਡਾ ਆਏ ਅਤੇ ਬਰੈਂਪਟਨ ਰਹਿੰਦੇ ਜੈਲਦਾਰ ਹਰਦਿਆਲ ਸਿੰਘ ਦੇ ਸਪੁੱਤਰ ਨਵਤੇਜ ਸਿੰਘ ਬਲੱਗਣ ਪਿਛਲੇ ਐਤਵਾਰ, 12 ਮਈ ਨੂੰ ਸਵੇਰੇ 10:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਬੇਟਾ-ਬੇਟੀ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਰਦੂਲ ਸਿੰਘ ਥਿਆੜਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ 19 ਮਈ ਨੂੰ ਬਰੈਂਪਟਨ ਕਰੀਮੈਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਬਰੈਂਪਟਨ ਵਿਖੇ 12 ਵਜੇ ਤੋਂ 2 ਵਜੇ ਦੇ ਵਿਚਕਾਰ ਕੀਤਾ ਜਾਵੇਗਾ। ਉਨ੍ਹਾਂ ਨਮਿੱਤ ਭੋਗ ਉਸੇ ਦਿਨ ਡਿਕਸੀ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 2 ਵਿਚ 2:30 ਵਜੇ ਤੋਂ 5 ਵਜੇ ਤੱਕ ਪਾਏ ਜਾਣਗੇ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜੈਲਦਾਰ ਹਰਦਿਆਲ ਸਿੰਘ ਨੂੰ (905)793-3566 ਤੇ ਜਾਂ ਸਰਦੂਲ ਸਿੰਘ ਥਿਆੜਾ ਨੂੰ (905) 330-2237 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …