Breaking News
Home / ਕੈਨੇਡਾ / ਬ੍ਰਿਟਿਸ਼ ਕੋਲੰਬੀਆ ‘ਚ 6 ਪੰਜਾਬਣਾਂ ਸਕੂਲ ਟਰੱਸਟੀ ਬਣੀਆਂ

ਬ੍ਰਿਟਿਸ਼ ਕੋਲੰਬੀਆ ‘ਚ 6 ਪੰਜਾਬਣਾਂ ਸਕੂਲ ਟਰੱਸਟੀ ਬਣੀਆਂ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਕੂਲ ਟਰੱਸਟੀ ਵਾਸਤੇ ਹੋਈਆਂ ਚੋਣਾਂ ‘ਚ 6 ਪੰਜਾਬਣਾਂ ਸਕੂਲ ਟਰੱਸਟੀ ਚੁਣੀਆਂ ਗਈਆਂ ਹਨ।
ਬ੍ਰਿਟਿਸ਼ ਕੋਲੰਬੀਆ ਦੇ ਹਰ ਸ਼ਹਿਰ ਦੇ ਆਪੋ-ਆਪਣੇ ਸਕੂਲ ਬੋਰਡ ਹਨ ਤੇ ਹਰ 4 ਸਾਲ ਬਾਅਦ ਸਕੂਲ ਟਰੱਸਟੀ ਵਾਸਤੇ ਚੋਣ ਹੁੰਦੀ ਹੈ ਤੇ ਚੁਣੇ ਹੋਏ ਸਕੂਲ ਟਰੱਸਟੀ ਆਪਣੇ ਬੋਰਡ ਦਾ ਚੇਅਰਮੈਨ ਚੁਣਦੇ ਹਨ। ਪ੍ਰੀਤੀ ਫਰੀਦਕੋਟ ਵਜੋਂ ਜਾਣੀ ਜਾਂਦੀ ਗੁਰਪ੍ਰੀਤ ਕੌਰ ਵੈਨਕੂਵਰ ਸਕੂਲ ਬੋਰਡ ਦੀ ਸਕੂਲ ਟਰੱਸਟੀ ਚੁਣੀ ਗਈ ਹੈ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਟੂਮੇ ਦੀ ਗੁਰਵੀਨਨ ਧਾਲੀਵਾਲ ਨਿਊਵੈਸਟ ਮਨਿਸਟਰ ਤੋਂ ਸਕੂਲ ਟਰੱਸਟੀ ਬਣੀ ਹੈ। ਉੱਘੀ ਰੇਡੀਓ ਹੋਸਟ ਨਿਰਮਲ ਕੌਰ ਨਿੰਮੀ ਡੌਲਾ ਤੇ ਡਾ. ਅਮੀਨ ਢਿੱਲੋਂ ਡੈਲਟਾ ਸਕੂਲ ਬੋਰਡ ਦੀਆਂ ਟਰੱਸਟੀ ਚੁਣੀਆਂ ਗਈਆਂ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਕਾਲਕੇ ਦੇ ਪਰਮਜੀਤ ਸਿੰਘ ਕੰਡਾ ਦੀ ਧੀ ਰੁਪਿੰਦਰ ਕੌਰ ਰੂਪੀ ਕੰਡਾ ਰਾਜਵਾਨ ਐਬਟਸਫੋਰਡ ਤੇ ਕਿੱਤੇ ਵਜੋਂ ਨਰਸ ਜਸਵਿੰਦਰ ਕੌਰ ਜਸ ਬੈਂਸ ਮਿਸ਼ਨ ਤੋਂ ਸਕੂਲ ਟਰੱਸਟੀ ਚੁਣੀਆਂ ਗਈਆਂ ਹਨ।

 

Check Also

ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ

‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …