Breaking News
Home / ਕੈਨੇਡਾ / ਹਰਟਲੈਂਡ ਕਰੈਡਿਟ ਵੀਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਨੇ ਬਹੁਕੌਮੀ ਮੇਲਾ ਕਰਵਾਇਆ

ਹਰਟਲੈਂਡ ਕਰੈਡਿਟ ਵੀਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਨੇ ਬਹੁਕੌਮੀ ਮੇਲਾ ਕਰਵਾਇਆ

Heartland News copy copyਮਿਸੀਸਾਗਾ/ਬਿਊਰੋ ਨਿਊਜ਼
ਲੰਘੇ ਸੋਮਵਾਰ ਪਹਿਲੀ ਅਗਸਤ, 2016 ਨੂੰ ਹਰਟਲੈਂਡ ਕਰੈਡਿਟ ਵੀਊ ਕਮਿਓਨਿਟੀ ਸਰਵਿਸਜ਼ ਵਲੋਂ ਮਲਟੀਕਲਚਰਲ ਫੈਸਟੀਵਲ 2016 ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ। ਮਿਸੀਸਾਗਾ ਵੈਲੀ ਪਾਰਕ ਵਿਖੇ ਸਜੇ ਇਸ ਮੇਲੇ ਵਿਚ ਬਹੁਕੌਮੀ ਲੋਕਾਂ ਨੇ ਸਰਗਰਮ ਹਿਸਾ ਲਿਆ। ਸਟੇਜ ਦੀ ਸਾਰੀ ਕਾਰਵਾਈ ਇੰਗਲਿਸ਼ ਵਿਚ ਕੀਤੀ ਗਈ। ਕੋਈ 16 ਕਿਸਮ ਦੇ ਪਰਫਾਰਮੈਂਸ ਹੋਏ ਜਿਨ੍ਹਾਂ ਵਿਚ ਇੰਗਲਿਸ਼ ਕਲਾਸਿਕ, ਸਊਥ ਇੰਡੀਅਨ, ਅਰਬੀ ਬੈਲੀ, ਬਰਾਜ਼ੀਲ, ਕੈਰੇਬੀਅਨ ਅਤੇ ਚਾਈਨੀਜ਼ ਫੌਕ ਡਾਂਸਜ਼ ਸ਼ਾਮਲ ਸਨ। ਢੋਲ ਦੀ ਤਾਲ ਉਪਰ ਜਦ ਅਫਰੀਕਨ ਡਰੱਮ ਡਾਂਸ ਹੋਇਆ ਤਾਂ ਆਪਣੀਆ ਸੀਟਾਂ ਉਪਰ ਬੈਠੇ ਲੋਕ ਵੀ ਟੱਪਣ ਲਗ ਪਏ।
ਕੁਲ ਮਿਲਾਕੇ ਸਾਰਾ ਪ੍ਰੋਗਰਾਮ ਅਤੀ ਰੌਚਕ ਅਤੇ ਸਹੀ ਅਰਥਾਂ ਵਿਚ ਬਹੁਕੌਮੀ ਮੇਲਾ ਸੀ। ਬਹੁਤ ਸਾਰੇ ਫੂਡ ਅਤੇ ਇਨਫਰਮੇਸ਼ਨ ਸਟਾਲ ਸਥਾਪਤ ਕੀਤੇ ਗਏ ਸਨ। ਮੇਲੇ ਦੀ ਮਸ਼ਹੂਰੀ ਅਤੇ ਜਾਣਕਾਰੀ ਲਈ ਇਕ 24 ਪੇਜਾਂ ਦਾ ਫੁਲਕਲਰ ਟਰੈਕਟ ਛਾਪਿਆ ਗਿਆ ਸੀ ਜੋ ਸਭ ਮਹਿਮਾਨਾ ਨੂੰ ਉਪਲਭਤ ਕਰਵਾਇਆ ਗਿਆ ਸੀ। ਮੇਲੇ ਦੀ ਰੌਣਕ ਵਧਾਉਣ ਲਈ ਜੋ ਵੀ ਆਈ ਪੀਜ਼ ਹਾਜਰ ਹੋਏ ਉਨ੍ਹਾਂ ਵਿਚ ਐਮਪੀ ਨਵਦੀਪ ਬੈਂਸ, ਐਮਪੀ ਕਿਰਾ ਖਾਲਿਦ, ਐਮਪੀ ਓਮਾਰ ਅੱਲਗ, ਐਮਪੀਪੀ ਹਰਿੰਦਰ ਮੱਲੀ ਅਤੇ ਐਮਪੀਪੀ ਦੀਪਿਕਾ ਦਮਰਲਾ ਸ਼ਾਮਲ ਸਨ। ਸਾਰੇ ਸ਼ੋਅ ਦੇ ਸੁਤਰਧਾਰ ਸਨ ਸਰਦਾਰ ਪ੍ਰਿਤਪਾਲ ਸਿੰਘ ਚੱਗਰ ਅਤੇ ਉਨ੍ਹਾਂ ਦੇ ਨਾਲ ਸਨ ਅਹਿਸਾਨ ਖੰਦਾਕਰ ਅਤੇ ਸ਼ਰਨ ਮੈਨੀ ਡੀਵਾਈਨ। ਪੰਜਾਬੀ ਮੀਡੀਆਂ ਪ੍ਰਵਾਸੀ ਵਲੋਂ ਅਜੀਤ ਸਿੰਘ ਰੱਖੜਾ ਅਤੇ ਮੇਨਸਟਰੀਮ ਮੀਡੀਆ ਦੇ ਕਾਫੀ ਸਾਰੇ ਰੀਪੋਰਟਰ ਕਵਰੇਜ਼ ਕਰਦੇ ਵੇਖੇ ਗਏ। ਚੱਗਰ ਸਾਹਿਬ ਅਤੇ ਖੰਦਾਕਰ ਸਾਹਿਬ ਨੇ ਮਲਟੀਕਲਚਰਿਜ਼ਮ ਨੂੰ ਕਨੇਡੀਅਨ ਵੇ ਆਫ ਲਾਈਫ ਲਈ  ਬਹੁਤ ਅਹਿਮ ਕਰਾਰ ਦਿਤਾ। ਅਵਾਰਡ ਦੇਣ ਖਾਤਰ ਉਹ ਕਿਸੇ ਐਸੀ ਸੰਸਥਾ ਦੀ ਖੋਜ ਵਿਚ ਸਨ ਜੋ ਵਖ ਵਖ ਕੌਮੀਅਤਾ ਦੀ ਨੁਮਾਇੰਦਗੀ ਨਾਲ ਬਣੀ ਹੋਵੇ ਪਰ ਇਸ ਵਿਚ ਕਾਮਯਾਬੀ ਨਾ ਹੋ ਸਕੀ। ਅਗਲੇ ਸਾਲ ਇਸ ਸਿਲਸਿਲੇ ਹੋਰ ਖੋਜ ਕੀਤੀ ਜਾਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …