ਮਿਸੀਸਾਗਾ/ਬਿਊਰੋ ਨਿਊਜ਼ : ਫੋਰਮ ਫਾਰ ਜਸਟਿਸ ਐਂਡ ਇਕੁਐਲਿਟੀ ਵਲੋਂ 25 ਅਪਰੈਲ ਦਿਨ ਬੁੱਧਵਾਰ ਨੂੰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਗਰੇਟ ਪੰਜਾਬ ਬਿਜਨਿਸ ਸੈਂਟਰ (ਮਿਸੀਸਾਗਾ) ਵਿਖੇ ਇਕ ਕੈਂਡਲਲਾਈਟ ਵਿਜਲ ਦਾ ਆਯੋਜਨ ਕੀਤਾ ਗਿਆ। ਇਹ ਕੈਂਡਲਲਾਈਟ ਵਿਯਲ 8 ਸਾਲਾ ਬੱਚੀ ਆਸਿਫਾ ਬਾਨੋ ਅਤੇ ਹਜ਼ਾਰਾਂ ਹੀ ਉਹਨਾਂ ਔਰਤਾਂ ਨੂੰ ਇਨਸਾਫ ਦਿਵਾਉਂਣ ਲਈ ਕੀਤਾ ਗਿਆ ਜਿਹਨਾਂ ਨੂੰ ਦਰਿੰਦਿਆਂ ਵਲੋਂ ਗੈਂਗ ਰੇਪ ਕਰ ਕੇ ਕਤਲ ਕਰ ਦਿੱਤਾ ਗਿਆ। ਫੋਰਮ ਫਾਰ ਜਸਟਿਸ ਮੰਗ ਕਰਦਾ ਹੈ ਕਿ ਕਾਤਲਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤੇ ਔਰਤਾਂ ਦੀ ਸੁਰੱਖਿਆਂ ਲਈ ਉੱਚਿਤ ਪ੍ਰਬੰਧ ਕੀਤੇ ਜਾਣ।
ਜ਼ਬਰ ਤੇ ਹੈਵਾਨੀਅਤ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਹੱਕਾਂ ਲਈ ਕੈਂਡਲਲਾਈਟ ਵਿਜਲ
RELATED ARTICLES

