ਪੂਰਨ ਸਿੰਘ ਪਾਂਧੀ
ਵੱਖ ਵੱਖ ਵਿਸ਼ਿਆਂ ਵਿਚ ਕਈ ਕਿਤਾਬਾਂ ਦੇ ਪਿਆਰੇ, ਸਤਿਕਾਰੇ ਤੇ ਸੁਘੜ ਸੁਜਾਨ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਪੰਜਾਬੀ ਪਾਠਕਾਂ ਲਈ ਅਕਸਰ ਹਰ ਸਾਲ ਨਵੀ ਨਿਕੋਰ ਪੇਸ਼ਕਾਰੀ ਨਾਲ਼ ਹਾਜ਼ਰ ਹੁੰਦੇ ਹਨ। ਉਹ ਹਰ ਸਾਲ ਪੰਜਾਬ ਦੀਆਂ ਸਰਦੀਆਂ ਦਾ ਨਿੱਘ ਮਾਨਣ ਪੰਜਾਬ ਜਾਂਦੇ ਹਨ ਅਤੇ ਨਾਲ਼ ਕੋਈ ਨਾ ਕੋਈ ਨਵੀਂ ਕਿਤਾਬ ਛਾਪ ਕੇ ਵਾਪਸ ਪਰਤਦੇ ਹਨ। ਇਸ ਵਾਰ ਉਹ ਪੰਜਾਬ ਗਏ; ਜਿੱਥੇ ਉਹ ਆਪਣੀ ਜੀਵਨ ਸਾਥਣ ਦੀ ਰੀੜ੍ਹ ਦੀ ਹੱਡੀ ਕਰੈਕ ਹੋਣ ਦੀ ਪੀੜ ਤੇ ਦਰਦ ਲੈ ਕੇ ਕਨੇਡਾ ਪਰਤੇ ਹਨ; ਉੱਥੇ ਇੱਕ ਨਵੀ ਨਿਕੋਰ ਪੁਸਤਕ ”ਪੀੜ ਪਰਵਾਸੀਆਂ ਦੀ” ਛਾਪ ਕੇ ਲੈ ਕੇ ਆਏ ਹਨ। ਕਿਤਾਬ ਦੇ ਮੁੱਢ ਵਿਚ ਕੁਝ ਮਾਨਯੋਗ ਲੇਖਕਾਂ ਦੇ ਪਰਸੰਸਕ ਬੋਲ ਹਨ, ਕਰੀਬ ਦੋ ਸੌ ਸਫੇ ਹਨ ਤੇ ਇੱਕ ਘੱਟ 30 ਲੇਖ ਹਨ। ਸਾਰੇ ਲੇਖਾਂ ਵਿਚ ਪਰਵਾਸੀਆਂ ਦੇ ਮਾਨਸਕ ਦੁੱਖਾਂ ਦਰਦਾਂ, ਪੀੜਾਂ, ਥੁੜਾਂ ਤੇ ਝੋਰਿਆਂ ਦਾ ਬਹੁਤ ਖੂਬਸੂਰਤ, ਹਕੀਕੀ ਤੇ ਯਥਾਰਥੀ ਵਰਣਨ ਹੈ।
ਬਿਆਨੀਆਂ ਸ਼ੈਲੀ ਬਹੁਤ ਰੌਚਕ ਤੇ ਪ੍ਰਭਾਵਸ਼ਾਲੀ ਹੈ, ਸ਼ਬਦਾਵਲੀ ਵਿਚ ਝੂੰਮਦੀ ਨਿਰਤਕਾਰੀ, ਸੰਗੀਤਕ ਲੈਅ ਤੇ ਰਿਦਮ ਹੈ। 28 ਤਰੀਕ ਦੇ ਕਲਮਾ ਦੇ ਕਾਫਲੇ ਦੀ ਮਾਸਕ ਮੀਟਿੰਗ ਵਿਚ ਇਸ ਸ਼ਾਨਦਾਰ ਪੁਸਤਕ ਦਾ ਸਨਮਾਨ ਤੇ ਸੁਆਗਤ ਕੀਤਾ ਗਿਆ, ਪੁਸਤਕ ਰਲੀਜ ਕੀਤੀ ਗਈ ਅਤੇ ਇਸ ਦੇ ਲੇਖਕ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਜੀ ਨੂੰ ਨਿੱਘੇ ਸਤਿਕਾਰ ਸਹਿਤ ਹਾਰਦਿਕ ਵਧਾਈ ਅਰਪਣ ਕੀਤੀ ਗਈ। ਬਾਜਵਾ ਜੀ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਹ ਪੁਸਤਕ ਵੀ ਕੀਮਤੀ ਸੁਗਾਤ ਵਾਂਗ ਮਾਨਣਯੋਗ ਤੇ ਸਾਂਭਣਯੋਗ ਪੁਸਤਕ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …