17.2 C
Toronto
Monday, August 24, 2026
spot_img
Homeਕੈਨੇਡਾਪੁਲਿਸ ਨੂੰ ਬੰਦੂਕਧਾਰੀ ਲੁਟੇਰੇ ਦੀ ਭਾਲ

ਪੁਲਿਸ ਨੂੰ ਬੰਦੂਕਧਾਰੀ ਲੁਟੇਰੇ ਦੀ ਭਾਲ

ਪੁਲਿਸ ਨੂੰ ਬੰਦੂਕਧਾਰੀ ਲੁਟੇਰੇ ਦੀ ਭਾਲਬਰੈਂਪਟਨ : ਪੀਲ ਪੁਲਿਸ ਨੂੰ ਸੋਮਵਾਰ ਨੂੰ ਬਰੈਂਪਟਨ ਦਾ ਕਰਿਆਨਾ ਸਟੋਰ ਲੁੱਟਣ ਵਾਲੇ ਬੰਦੂਕਧਾਰੀ ਲੁਟੇਰੇ ਦੀ ਤਲਾਸ਼ ਹੈ। ਪੁਲਿਸ ਅਨੁਸਾਰ ਲੁਟੇਰੇ ਕੋਲ ਬੰਦੂਕ ਦੇਖੀ ਗਈ।
ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਬਰੈਂਪਟਨ ਦੇ ਪਾਪੂਲਰ ਗਰੌਸਰੀ ਸਟੋਰ ਵਿੱਚ ਇੱਕ ਬੰਦੂਕਧਾਰੀ ਦਾਖਲ ਹੋਇਆ ਜਿਸਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਉਸਨੇ ਸਟੋਰ ਵਿੱਚੋਂ ਦੋ ਕੈਸ਼ ਰਜਿਸਟਰ ਖੋਹੇ ਅਤੇ ਪੈਦਲ ਹੀ ਭੱਜ ਗਿਆ। ਇਸ ਨਾਲ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ਼ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਬਰੈਂਪਟਨ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ 903 ਲੁੱਟ ਦੇ ਮਾਮਲੇ ਦਰਜ ਕੀਤੇ ਗਏ।

RELATED ARTICLES
POPULAR POSTS