ਬਰੈਂਪਟਨ : ਦੋ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ (50) ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਮੁਤਾਬਿਕ ਇਲੰਗਟਨ ਐਵੇਨਿਊ ਵੈਸਟ ਨਜ਼ਦੀਕ ਮਾਰਟਿਨ ਗਰੋਵ ਅਤੇ ਰੈੱਡਗਰੇਵ ਮਾਰਗ ਨਜ਼ਦੀਕ ਹੋਈ ਘਟਨਾ ਵਿੱਚ ਇੱਕ ਵਿਅਕਤੀ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਝਗੜਾ ਹਟਾਉਣ ਦੀ ਕੋਸ਼ਿਸ਼ ਕਰ ਰਹੀ ਔਰਤ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੂਜੀ ਘਟਨਾ ਹਾਈਵੇਅ 401 ਅਤੇ ਇਸਲਿੰਗਟਨ ਐਵੇਨਿਊ ਨਜ਼ਦੀਕ ਹੋਈ ਜਿੱਥੇ 20 ਸਾਲਾ ਨੌਜਵਾਨ ਦਾ ਵਾਹਨ ਦੁਰਘਟਨਾਗ੍ਰਸਤ ਹੋ ਗਿਆ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਾਇਆ।
ਦੋ ਘਟਨਾਵਾਂ ਵਿੱਚ ਇੱਕ ਮੌਤ, ਇੱਕ ਜ਼ਖਮੀ
RELATED ARTICLES

