ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ 17 ਜੂਨ ਦਿਨ ਐਤਵਾਰ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਕਲੱਬ ਦੇ ਸਾਰੇ ਮੈਂਬਰਾਂ ਨੂੰ ਅਤੇ ਬਰੈਂਪਟਨ ਦੀਆਂ ਸਹਿਯੋਗੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਚਾਹ ਮਿਠਾਈ ਅਤੇ ਪਕੌੜਿਆਂ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਵੀਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਹਿੰਦਰ ਪਾਲ ਵਰਮਾ 905-874-4633, ਮੋਹਣ ਸਿੰਘ ਤੂਰ 905-216-1406

