8.6 C
Toronto
Friday, November 14, 2025
spot_img
Homeਕੈਨੇਡਾਬਰਜਿੰਦਰ ਸਿੰਘ ਮੱਖਣ ਬਰਾੜ ਦਾ ਟੋਰਾਂਟੋ ਪਹੁੰਚਣ 'ਤੇ ਗਰਮਜੋਸ਼ੀ ਨਾਲ ਸਵਾਗਤ

ਬਰਜਿੰਦਰ ਸਿੰਘ ਮੱਖਣ ਬਰਾੜ ਦਾ ਟੋਰਾਂਟੋ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ

ਬਰੈਂਪਟਨ : ਮੋਗਾ ਤੋਂ ਕੈਨੇਡਾ ਵਿਚ ਟੋਰਾਂਟੋ ਵਿਖੇ ਨਿੱਜੀ ਫੇਰੀ ‘ਤੇ ਪੁੱਜੇ ਸਾਬਕਾ ਚੇਅਰਮੈਨ ਸਿਹਤ ਨਿਗਮ ਪੰਜਾਬ, ਸਹਾਇਕ ਅਬਜਰਵਰ ਜ਼ਿਲ੍ਹਾ ਕਪੂਰਥਲਾ, ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਦੀਦਾਰ ਸਿੰਘ ਮੱਦੋਕੇ ਦਾ ਸਥਾਨਕ ਅਕਾਲੀ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ (ਬ) ਕੈਨੇਡਾ ਦੇ ઠਸਕੱਤਰ ਜਨਰਲ ਬਚਿੱਤਰ ਸਿੰਘ ਘੋਲੀਆ ਅਤੇ ਹੋਰ ਸੀਨੀਅਰ ਅਕਾਲੀ ਨੇਤਾਵਾਂ ਨੇ ਬਰਾੜ ਹੋਰਾਂ ਨੂੰ ਉਨ੍ਹਾਂ ਦੇ ਸਾਥੀ ਆਗੂਆਂ ਸਮੇਤ ਦੱਸਿਆ ਕਿ ਕੈਨੇਡਾ ਵਿਚ ਅਕਾਲੀ ਦਲ ਦੀਆਂ ਇਕਾਈਆਂ ਦੇ ਵਰਕਰ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ ਅਤੇ ਪਾਰਟੀ ਦੇ ਨਾਲ ਖੜ੍ਹੇ ਹਨ। ਬੇਅੰਤ ਸਿੰਘ ਧਾਲੀਵਾਲ, ਰਜਿੰਦਰ ਸਿੰਘ ਘੋਲੀਆ, ਇਕਬਾਲਦੀਪ ਸਿੰਘ ਹੈਰੀ, ਜਸਵਿੰਦਰ ਸਿੰਘ ਘੋਲੀਆ, ਦਲਜੀਤ ਸਿੰਘ ਦੀ ਹਾਜ਼ਰੀ ਵਿਚ ਜਥੇਦਾਰ ਘੋਲੀਆ ਅਤੇ ਸਮੂਹ ਪਤਵੰਤੇ ਸੱਜਣਾਂ ਨੇ ਬਰਾੜ ਅਤੇ ਮੱਦੋਕੇ ਨੂੰ ਗੁਲਦਸਤਾ ਭੇਟ ઠਕਰਕੇ ਇਸ ਦੌਰੇ ‘ਤੇ ਸਵਾਗਤ ਕੀਤਾ। ਬਰਾੜ ਨੇ ਵਰਕਰਾਂ ਵੱਲੋ ਉਲੀਕੀਆਂ ਗਈਆਂ ਤਕਰੀਬਨ 15 ਮੀਟਿੰਗਾਂ ‘ਚ ਹਿੱਸਾ ਲਿਆ ਅਤੇ ਉਹਨਾਂ ਦੱਸਿਆ ਕਿ ਪੰਜਾਬ ਦੇ ਲੋਕ ਮੌਜੂਦਾ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ ਤੇ ਸਰਕਾਰ ਹਰੇਕ ਮੁਹਾਜ਼ ‘ਤੇ ਨਾਕਾਮ ਸਾਬਿਤ ਹੋ ਰਹੀ ਹੈ।

RELATED ARTICLES
POPULAR POSTS