-5 C
Toronto
Wednesday, December 3, 2025
spot_img
Homeਕੈਨੇਡਾਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਲਈ ਵਾਰਡ 9-10 ਤੋਂ ਉਮੀਦਵਾਰ ਬਲਬੀਰ ਸੋਹੀ...

ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਲਈ ਵਾਰਡ 9-10 ਤੋਂ ਉਮੀਦਵਾਰ ਬਲਬੀਰ ਸੋਹੀ ਨੇ ਕੀਤੀ ਵੋਟਰਾਂ ਨੂੰ ਅਪੀਲ

ਬਰੈਂਪਟਨ/ਡਾ ਝੰਡ : ਪੀਲ ਰਿਜਨ ਦੀਆਂ ਮਿਊਂਸਪਲ ਚੋਣਾਂ ਵਿਚ ਵੱਖ-ਵੱਖ ਪੱਧਰ ‘ਤੇ ਬਹੁਤ ਸਾਰੇ ਉਮੀਦਵਾਰ ਚੋਣ-ਮੈਦਾਨ ਵਿਚ ਨਿੱਤਰ ਰਹੇ ਹਨ। ਜਿੱਥੇ ਰਿਜਨਲ ਅਤੇ ਸਿਟੀ ਕਾਊਂਸਲ ਲੈਵਲ ਲਈ ਬਹੁਤ ਸਾਰੇ ਸਾਬਕਾ ਅਤੇ ਨਵੇਂ ਉਮੀਦਵਾਰ ਖੜ੍ਹੇ ਹੋ ਰਹੇ ਹਨ, ਉੱਥੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਲਈ ਕਈ ਨਵੇਂ ਉਮੀਦਵਾਰ ਵੀ ਆਪਣੇ ਕਾਗਜ਼ ਦਾਖ਼ਲ ਕਰ ਰਹੇ ਹਨ ਅਤੇ ਇਨ੍ਹਾਂ ਨਵੇਂ ਉਮੀਦਵਾਰਾਂ ਵਿਚ ਇਕ ਨਾਂ ਬਲਬੀਰ ਸੋਹੀ ਵੀ ਸ਼ਾਮਲ ਹੈ। ਇਸ ਤਰ੍ਹਾਂ ਬਰੈਂਪਟਨ ਵਿਚ ਇਨ੍ਹਾਂ ਮਿਊਂਸਪਲ ਪੱਧਰ ਦੀਆਂ ਚੋਣਾਂ ਲਈ ਕਾਫ਼ੀ ਸਰਗ਼ਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਫ਼ੈੱਡਰਲ ਅਤੇ ਪ੍ਰੋਵਿੰਸ਼ੀਅਲ ਚੋਣਾਂ ਵਾਂਗ ਇਨ੍ਹਾਂ ਚੋਣਾਂ ਵਿਚ ਵੀ ਪੰਜਾਬੀ ਉਮੀਦਵਾਰ ਪੂਰੀ ਸਰਗ਼ਰਮੀ ਨਾਲ ਭਾਗ ਲੈਂਦੇ ਨਜ਼ਰ ਆ ਰਹੇ ਹਨ। ਬਲਬੀਰ ਸੋਹੀ ਜੋ ਕਿ ਬਹੁਤ ਸਾਰੀਆਂ ਸਮਾਜਿਕ ਜੱਥੇਬੰਦੀਆਂ ਨਾਲ ਵਾਲੰਟੀਅਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਅਤੇ ਇਸ ਦੇ ਬਦਲੇ ਉਸ ਨੂੰ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਨੇ ਆਪਣੇ ਆਪ ਨੂੰ ਸਕੂਲ-ਟਰੱਸਟੀ ਦੇ ਇਸ ਅਹੁਦੇ ਲਈ ਬਿਲਕੁਲ ਯੋਗ ਉਮੀਦਵਾਰ ਕਰਾਰ ਦਿੰਦਿਆਂ ਹੋਇਆਂ ਸਮੁੱਚੇ ਭਾਈਚਾਰੇ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਬਲਬੀਰ ਸੋਹੀ ਕੈਨੇਡਾ ਦੀ ਨਾਮਵਰ ਮੈੱਕਮਾਸਟਰ ਯੂਨੀਵਸਿਟੀ ਦੇ ਨਾਲ ਨਾਲ ਹੋਰ ਕਈ ਕਮਿਊਨਿਟੀ ਕਾਲਜਾਂ ਅਤੇ ਸਕੂਲਾਂ ਵਿਚ ‘ਮੈਂਟਰ’ ਦੇ ਤੌਰ ‘ਤੇ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ ਅਤੇ ਪਿਛਲੇ ਸਾਲ 2017 ਵਿਚ ਬਲਬੀਰ ਸੋਹੀ ਦਾ ਨਾਂ ਦੁਨੀਆਂ ਦੀਆਂ 350 ਪ੍ਰਭਾਵਸ਼ਾਲੀ ਸਿੱਖ ਔਰਤਾਂ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਹੈ। ਉਸ ਦਾ ਮੁਕਾਬਲਾ ਵਾਰਡ ਨੰਬਰ 9-10 ਵਿਚ ਖੜ੍ਹੇ ਉਮੀਦਵਾਰਾਂ ਪੱਤਰਕਾਰ ਸੱਤਪਾਲ ਜੌਹਲ, ਐਸ਼ਮਨ ਖਰੌੜ, ਸੀਆ ਲੱਖਨਪਾਲ ਤੇ ਖ਼ੁਸਪਾਲ ਪਵਾਰ ਨਾਲ ਹੈ ਅਤੇ ਜੇਕਰ ਉਹ ਸਕੂਲ ਟਰੱਸਟੀ ਵਜੋਂ ਪੀਲ ਰਿਜਨ ਡਿਸਟ੍ਰਿਕਟ ਬੋਰਡ ਵਿਚ ਸ਼ਾਮਲ ਹੁੰਦੀ ਹੈ ਤਾਂ ਉਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪੀਲ ਬੋਰਡ ਮੈਨੇਜਮੈਂਟ ਦੇ ਵਿਚਕਾਰ ਇਕ ਖ਼ੂਬਸੂਰਤ ਕੜੀ ਵਾਂਗ ਕੰਮ ਕਰਨ ਦਾ ਦਾਅਵਾ ਕਰਦੀ ਹੈ।

RELATED ARTICLES
POPULAR POSTS