6.7 C
Toronto
Thursday, November 6, 2025
spot_img
Homeਪੰਜਾਬਕੇਜਰੀਵਾਲ ਨੇ ਕਾਂਸ਼ੀ ਰਾਮ ਲਈ ਮੰਗਿਆ ਭਾਰਤ ਰਤਨ

ਕੇਜਰੀਵਾਲ ਨੇ ਕਾਂਸ਼ੀ ਰਾਮ ਲਈ ਮੰਗਿਆ ਭਾਰਤ ਰਤਨ

97ffe996d0c18cf81bbf12d18f4cc4e6ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਸਮਾਗਮ ਨੂੂੰ ਕੀਤਾ ਸੰਬੋਧਨ
ਰੋਪੜ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਕਾਂਸ਼ੀ ਰਾਮ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੰਗਾ ਵਿਚ ਪਹੁੰਚੇ। ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਸ਼ੀ ਰਾਮ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪਾਰਲੀਮੈਂਟ ਵਿਚ ਇਹ ਮੰਗ ਚੁੱਕਣਗੇ। ਅਰਵਿੰਦ ਕੇਜਰੀਵਾਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਸ਼ੀ ਰਾਮ ਨੇ ਹਮੇਸ਼ਾ ਗਰੀਬ ਤੇ ਦਲਿਤਾਂ ਦੀ ਆਵਾਜ ਚੁੱਕੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਸ਼ੀ ਰਾਮ ਦੇ ਅਧੂਰੇ ਸਪਨੇ ਪੂਰੇ ਕਰੇਗੀ। ਅਬੋਹਰ ਕਾਂਡ ‘ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਭੀਮ ਟਾਂਕ ਕਤਲ ਕਾਂਡ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸੂਬੇ ਵਿਚ ‘ਆਪ’ ਸਰਕਾਰ ਆਉਣ ‘ਤੇ ਦਲਿਤਾਂ ‘ਤੇ ਅੱਤਿਆਚਾਰਾਂ ਸਬੰਧੀ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਜਾਏਗੀ।

RELATED ARTICLES
POPULAR POSTS