22.6 C
Toronto
Saturday, September 12, 2026
spot_img
Homeਪੰਜਾਬਸਿਮਰਜੀਤ ਸਿੰਘ ਬੈਂਸ ਵੱਲੋਂ ਆਤਮ ਸਮਰਪਣ

ਸਿਮਰਜੀਤ ਸਿੰਘ ਬੈਂਸ ਵੱਲੋਂ ਆਤਮ ਸਮਰਪਣ

ਸਿਮਰਜੀਤ ਸਿੰਘ ਬੈਂਸ ਵੱਲੋਂ ਆਤਮ ਸਮਰਪਣਜਬਰ ਜਨਾਹ ਦੇ ਮਾਮਲੇ ’ਚ ਘਿਰੇ ਹੋਏ ਹਨ ਸਿਮਰਜੀਤ ਬੈਂਸ
ਲੁਧਿਆਣਾ/ਬਿੳੂਰੋ ਨਿੳੂਜ਼
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਬਰ ਜਨਾਹ ਮਾਮਲੇ ਵਿੱਚ ਲੋੜੀਂਦੇ ਚਾਰ ਹੋਰਨਾਂ ਮੁਲਜ਼ਮਾਂ ਸਮੇਤ ਅੱਜ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਵੇਰੇ ਸਵਾ 10 ਵਜੇ ਦੇ ਕਰੀਬ ਸਿਮਰਜੀਤ ਬੈਂਸ ਨੇ ਹੋਰਨਾਂ ਮੁਲਜ਼ਮਾਂ- ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਦੇ ਨਾਲ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਆਤਮ-ਸਮਰਪਣ ਕੀਤਾ। ਹਾਲ ਹੀ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕੀਤੀ ਸੀ। ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਸਥਿਤ ਪਰਮਜੀਤ ਸਿੰਘ ਪੰਮਾ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਸ ਨੂੰ 12 ਅਪਰੈਲ ਨੂੰ ਸੱਤ ਮੁਲਜ਼ਮਾਂ ਸਮੇਤ ਭਗੌੜਾ ਕਰਾਰ ਦਿੱਤਾ ਗਿਆ ਸੀ।

 

RELATED ARTICLES
POPULAR POSTS