ਸ੍ਰੀ ਅਨੰਦਪੁਰ ਸਾਹਿਬ/ਤਲਵਿੰਦਰ ਸਿੰਘ ਬੁੱਟਰ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦੀਆਂ ਆਸ਼ੀਸਾਂ ਪ੍ਰਾਪਤ ਕੀਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਤਿਕਾਰ ਵੱਜੋਂ ਸਿਰੋਪਾਓ ਭੇਂਟ ਕੀਤਾ । ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਅਤੇ ਆਪ ਦੇ ਵਰਕਰਾਂ ਦੀ ਧੱਕੇ ਮੁੱਕੀ ਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਮੀਡੀਆਂ ਨੂੰ ਮੁਖਾਬਤ ਹੋਏ ਬਗੈਰ ਹੀ ਆਪਣੇ ਅਗਲੇ ਪ੍ਰੋਗਰਾਮ ਲਈ ਰਵਾਨਾ ਹੋ ਗਏ । ਜਿਸ ਕਰਕੇ ਜਿਥੇ ਪੱਤਰਕਾਰਾਂ ‘ਚ ਪ੍ਰਸ਼ਾਸਨ ਪ੍ਰਤੀ ਭਾਰੀ ਨਰਾਜਗੀ ਪਾਈ ਜਾ ਰਹੀ ਹੈ ਉਥੇ ਹੀ ਆਪਣੇ ਨੇਤਾ ਦੀ ਇਕ ਝਲਕ ਪਾਉਣ ਲਈ ਸਵੇਰ ਤੋਂ ਹੀ ਪੱਬਾਂ ਭਾਰ ਹੋਏ ਆਪ ਵਰਕਰ ਵੀ ਭਾਰੀ ਮਾਯੂਸੀ ਦੇ ਆਲਮ ‘ਚ ਹਨ । ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਦੋਸ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆਂ ਦੇ ਨਾਂ ‘ਤੇ ਅਣਐਲਾਨੀ ਕੈਦ ਵਿਚ ਰੱਖ ਕੇ ਇਕ ਗਿਣੀ ਮਿਥੀ ਸਾਜਿਸ ਤਹਿਤ ਪਾਰਟੀ ਵਲੰਟੀਅਰਾਂ ਅਤੇ ਆਮ ਲੋਕਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਕੇਂਦਰੀ ਆਗੂ ਅਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ, ਲੋਕ ਸਭਾ ਮੈਂਬਰ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸਾਬਕਾ ਆਈ ਏ ਐਸ ਹਰਕੇਸ਼ ਸਿੰਘ ਸਿੱਧੂ, ਜਸਵੰਤ ਸਿੰਘ ਛਾਪਾ, ਬੀਬੀ ਦਵਿੰਦਰ ਕੌਰ ਦਬੂੜ, ਤਰਲੋਚਨ ਸਿੰਘ, ਜਗਜੀਤ ਸਿੰਘ ਜੱਗੀ, ਐਡਵੋਕੇਟ ਨਵਦੀਪ ਸਿੰਘ ਹੀਰਾ, ਹਰਤੇਗਬੀਰ ਸਿੰਘ ਤੇਗੀ, ਸੋਹਨ ਸਿੰਘ ਨਿੱਕੂਵਾਲ, ਬਾਬੂ ਚਮਨ ਲਾਲ, ਮਾ. ਹਰਦਿਆਲ ਸਿੰਘ, ਗੁਰਦੇਵ ਸਿੰਘ ਮਿਨਹਾਸ, ਜਸਵੀਰ ਸਿੰਘ ਜੱਸੂ, ਪਰਮਜੀਤ ਸਿੰਘ ਪੰਮੀ, ਕਮਲਜੀਤ ਸਿੰਘ ਨਿੱਕੂਵਾਲ, ਪ੍ਰਿੰਸ ਖੋਸਲਾ, ਐਡਵੋਕੇਟ ਕਿਰਨਜੀਤ ਕੌਰ, ਲੱਕੀ ਕਪਿਲਾ, ਬਿਕਰਮਜੀਤ ਸਿੰਘ ਰਾਜਾ, ਮਨਿੰਦਰਪਾਲ ਸਿੰਘ ਮਨੀ, ਜਸਪਾਲ ਸਿੰਘ ਪੰਮੀ, ਗੁਰਿੰਦਰ ਸਿੰਘ ਗੱਜਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਆਪ ਵਲੰਟੀਅਰ ਹਾਜਰ ਸਨ ।
Check Also
ਫਿਰੋਜ਼ਪੁਰ ’ਚ ਕਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ
ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਵਿੱਚ ਅੱਜ …